ਐਡੀਲੇਡ, ਪਾਕਿਸਤਾਨ ਦੇ ਕਪਤਾਨ ਮਿਸਬਾਹ ਉਲ ਹੱਕ ਨੇ ਕਿਹਾ ਹੈ ਕਿ ਜੇਕਰ ਉਸਦੀ ਟੀਮ ਨੂੰ ਵਿਸ਼ਵ ਕੱਪ ਲਈ 0-5 ਦੇ ਪਿਛਲੇ ਨਿਰਾਸ਼ਾਜਨਕ ਰਿਕਾਰਡ ਨੂੰ ਤੋੜਨਾ ਹੈ ਤਾਂ ਭਾਰਤ ਵਿਰੁੱਧ ਐਤਵਾਰ ਨੂੰ ਹੋਣ ਵਾਲੇ ਮੈਚ ਵਿਚ ਸਾਰੇ ਖਿਡਾਰੀਆਂ ਨੂੰ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖਣਾ ਹੋਵੇਗਾ। ਪੁਰਾਣੇ ਵਿਰੋਧੀ ਗੁਆਂਢੀਆਂ ਵਿਰੁੱਧ ਬੇਹੱਦ ਹਾਈਵੋਲਟੇਜ ਤੇ ਸ਼ਾਇਦ ਪੂਰੇ ਟੂਰਨਾਮੈਂਟ ਦੇ ਹਾਈਵੋਲਟੇਜ ਮੰਨੇ ਜਾ ਰਹੇ ਮੈਚ ਨੂੰ ਲੈ ਕੇ ਪਾਕਿਸਤਾਨੀ ਕਪਤਾਨ ਨੇ ਕਿਹਾ, ‘‘ਭਾਰਤ-ਪਾਕਿ ਦਾ ਮੈਚ ਹਮੇਸ਼ਾ ਹੀ ਦਬਾਅ ਵਾਲਾ ਹੁੰਦਾ ਹੈ।’’ ਮਿਸਬਾਹ ਨੇ ਕਿਹਾ, ‘‘ਅਸੀਂ ਜਿਹੜੀ ਸਭ ਤੋਂ ਚੰਗੀ ਚੀਜ਼ ਕਰ ਸਕਦੇ ਹਾਂ, ਉਹ ਹੈ ਕਿ ਅਸੀਂ ਮੈਦਾਨ ’ਤੇ ਜਾਈਏ, ਮੈਚ ਦਾ ਮਜ਼ਾ ਲਈਏ ਤੇ ਸਾਕਾਰਾਤਮਕ ਕ੍ਰਿਕਟ ਖੇਡੀਏ, ਇਹ ਸਭ ਤੋਂ ਚੰਗਾ ਤਰੀਕਾ ਹੋਵੇਗਾ ਇਸ ਦਬਾਅ ਵਾਲੇ ਮੈਚ ਨੂੰ ਖੇਡਣ ਦਾ।’’
ਕੇਜਰੀਵਾਲ ਨੇ ਵਿਸ਼ਵ ਕੱਪ ਲਈ ਟੀਮ ਇੰਡੀਆ ਨੂੰ ਦਿੱਤੀਆਂ ਸ਼ੁਭਕਾਮਨਵਾਂ
NEXT STORY