ਤਿਰੂਆਨੰਤਪੁਰਮ, ਕੇਰਲ ਦੇ ਤੈਰਾਕ ਸਾਜਨ ਪ੍ਰਕਾਸ਼ ਤੇ ਅੰਡੇਮਾਨ ਨਿਕੋਬਾਰ ਦੀ ਤੈਰਾਕ ਰਜੀਨਾ ਕੀਰੋ ਨੂੰ 35ਵੀਆਂ ਰਾਸ਼ਟਰੀ ਖੇਡਾਂ ਦਾ ਸਰਵਸ੍ਰੇਸ਼ਠ ਪੁਰਸ਼ ਤੇ ਮਹਿਲਾ ਖਿਡਾਰੀ ਐਲਾਨ ਕੀਤਾ ਗਿਆ। ਕੇਰਲ ਦੇ ਸੁਪਰ ਤੈਰਾਕ 21 ਸਾਲਾ ਸਾਜਨ ਨੇ ਇਨ੍ਹਾਂ ਖੇਡਾਂ ਵਿਚ 6 ਸੋਨੇ ਸਮੇਤ ਕੁਲ ਅੱਠ ਤਮਗੇ ਜਿੱਤੇ। ਉਸ ਨੇ 400, 800 ਤੇ 1500 ਮੀਟਰ ਫ੍ਰੀ-ਸਟਾਈਲ ਤੇ 100 ਅਤੇ 200 ਮੀਟਰ ਬਟਰਫਲਾਈ ਵਿਚ ਨਵੇਂ ਮੀਟ ਰਿਕਾਰਡ ਬਣਾਏ। ਅੰਡੇਮਾਨ ਨਿਕੋਬਾਰ ਦੀ ਰਜਨੀ ਕੀਰੋ ਨੂੰ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਐਲਾਨ ਕੀਤਾ ਗਿਆ। ਉਸ ਨੇ ਤੈਰਾਕੀ ਪੂਲ ਵਿਚ 5 ਸੋਨੇ ਸਮੇਤ 6 ਤਮਗੇ ਜਿੱਤੇ। 13 ਦਿਨਾਂ ਤਕ ਚੱਲੀਆਂ ਇਨ੍ਹਾਂ ਖੇਡਾਂ ਵਿਚ ਦੇਸ਼-ਭਰ ਤੋਂ 9000 ਤੋਂ ਵੱਧ ਖਿਡਾਰੀਆਂ ਨੇ 412 ਪ੍ਰਤੀਯੋਗਿਤਾਵਾਂ ਵਿਚ ਕੁਲ 1363 ਤਮਗਿਆਂ ਲਈ ਜ਼ੋਰ ਅਜਮਾਇਸ਼ ਕੀਤੀ। ਇਨ੍ਹਾਂ ਖੇਡਾਂ ਵਿਚ 90 ਸੋਨੇ, 33 ਚਾਂਦੀ ਤੇ 35 ਕਾਂਸੀ ਸਮੇਤ ਕੁਲ 159 ਤਮਗੇ ਜਿੱਤਣ ਵਾਲੀ ਸੈਨਾ ਨੂੰ ਲਗਾਤਾਰ ਤੀਜੀ ਵਾਰ ਚੈਂਪੀਅਨ ਬਣਨ ਲਈ ਰਾਜਾ ਭਾਲੇਂਦ੍ਰ ਸਿੰਘ ਟਰਾਫੀ ਪ੍ਰਦਾਨ ਕੀਤੀ ਗਈ।
ਵਨ ਡੇ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਬੱਲੇਬਾਜ਼ ਬਣਿਆ ਸੰਗਾਕਾਰਾ
NEXT STORY