ਵਾਸ਼ਿੰਗਟਨ— ਅਮਰੀਕੀ ਸੂਬੇ ਅਲਬਾਮਾ ਵਿਚ ਦੋ ਗੋਰੇ ਪੁਲਸੀਆਂ ਵੱਲੋਂ ਬੇਰਹਿਮੀ ਨਾਲ ਕੁੱਟੇ ਗਏ ਦੋ ਪੁਲਸ ਅਧਿਕਾਰੀਆਂ ਵੱਲੋਂ ਬਲ ਪ੍ਰਯੋਗ ਕਾਰਨ ਅੰਸ਼ਕ ਰੂਪ ਨਾਲ ਲਕਵੇ ਦੇ ਸ਼ਿਕਾਰ ਹੋਏ 57 ਸਾਲਾ ਭਾਰਤੀ ਬਜ਼ੁਰਗ ਸੁਰੇਸ਼ਭਾਈ ਦੀ ਹਾਲਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
ਸੁਰੇਸ਼ਭਾਈ ਦੇ ਵਕੀਲ ਨੇ ਦੱਸਿਆ ਕਿ ਹੁਣ ਇਹ ਬੋਲ ਸਕਦੇ ਹਨ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿਚ ਲੰਬਾਂ ਸਮਾਂ ਲੱਗੇਗਾ। ਵਕੀਲ ਨੇ ਸ਼ੇਰੋਡ ਨੇ ਸਿਟੀ ਆਫ ਮੈਡੀਸਨ ਅਤੇ ਦੋ ਪੁਲਸ ਅਫਸਰਾਂ ਮੁਕੱਦਮਾ ਕਰਦੇ ਹੋਏ ਉਨ੍ਹਾਂ 'ਤੇ ਗੰਭੀਰ ਕਾਰਵਾਈ ਦੀ ਮੰਗ ਕੀਤੀ। ਸੁਰੇਸ਼ਭਾਈ ਨੇ ਪੁਲਸ ਅਫਸਰਾਂ 'ਤੇ ਬਿਨਾਂ ਕਿਸੇ ਗਲਤੀ ਦੇ ਕਰੂਰਤਾਪੂਰਨ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਮਰੱਥਾ ਕਾਰਨ ਹੀ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਹੁਣ ਉਹ ਬੋਲ ਸਕਦੇ ਹਨ ਅਤੇ ਖਾ ਵੀ ਸਕਦੇ ਹਨ।
ਮਸ਼ਹੂਰ ਸ਼ੋਅ ਦੀ ਅਭਿਨੇਤਰੀ ਦੇਹ ਵਪਾਰ 'ਚ ਗ੍ਰਿਫਤਾਰ
NEXT STORY