ਐਡੀਲੇਡ— ਭਾਰਤ ਤੇ ਪਾਕਿਸਤਾਨ ਦੇ ਵਿਚ ਮਹਾਮੁਕਾਬਲਾ ਸ਼ੁਰੂ ਹੋ ਗਿਆ ਹੈ ਅਤੇ ਆਪਣੇ-ਆਪਮੇ ਦੇਸ਼ ਦੀਆਂ ਟੀਮਾਂ ਨੂੰ ਚੀਅਰ ਕਰਨ ਲਈ ਲੋਕ ਆਸਟ੍ਰੇਲੀਆ ਦੇ ਐਡੀਲੇਡ ਮੈਦਾਨ ਅਤੇ ਆਪਣੇ-ਆਪਣੇ ਘਰਾਂ, ਦਫਤਰਾਂ ਤੇ ਹੋਟਲਾਂ ਵਿਚ ਸਕ੍ਰੀਨਾਂ ਅੱਗੇ ਨਜ਼ਰਾਂ ਟਿਕਾ ਕੇ ਬੈਠ ਗਏ ਹਨ। ਅਜਿਹੇ ਵਿਚ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਸਿਰਾਂ 'ਤੇ ਚੜ੍ਹ ਕੇ ਬੋਲ ਰਿਹਾ ਹੈ ਇਸ ਰੋਮਾਂਚਕ ਮੈਚ ਦਾ ਖੁਮਾਰ।
ਐਡੀਲੇਡ ਮੈਦਾਨ ਦੀਆਂ ਸੀਟਾਂ ਫੁੱਲ ਹੋ ਚੁੱਕੀਆਂ ਹਨ ਪਰ ਅਜੇ ਵੀ ਮੈਦਾਨ ਦੇ ਬਾਹਰ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ, ਜੋ ਸਟੇਡੀਅਮ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਹਨ। ਲੋਕ ਆਪਣੇ-ਆਪਣੇ ਤਰੀਕਿਆਂ ਨਾਲ ਪੂਜਾ-ਅਰਚਣਾ ਕਰਕੇ ਆਪਣੀ-ਆਪਣੀ ਟੀਮ ਲਈ ਜਿੱਤ ਦੀਆਂ ਦੁਆਵਾਂ ਵੀ ਕਰ ਰਹੇ ਹਨ। ਤਸਵੀਰਾਂ 'ਚ ਤੁਸੀਂ ਵੀ ਦੇਖੋ ਭਾਰਤ-ਪਾਕਿਸਤਾਨ ਦੇ ਮੈਚ ਦੇ ਰੰਗ ਵਿਚ ਰੰਗੇ ਲੋਕ।
ਗੋਰੇ ਪੁਲਸੀਏ ਵੱਲੋਂ ਕੁੱਟੇ ਗਏ ਭਾਰਤੀ ਦੀ ਹਾਲਤ 'ਚ ਸੁਧਾਰ
NEXT STORY