ਕੈਲੀਫੋਰਨੀਆ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਯੁਕਰੇਨ ਦੇ ਰਾਸ਼ਟਰਪਤੀ ਪੇਟਰੋ ਪੋਰੋਸ਼ੇਂਕੋ ਅਤੇ ਜਰਮਨੀ ਦੀ ਚਾਂਸਲਰ ਅੰਗੇਲਾ ਮਰਕੇਲ ਨਾਲ ਗੱਲ ਕਰਕੇ ਯੁਕਰੇਨ 'ਚ ਜੰਗ ਬੰਦੀ ਨੂੰ ਅਮਲ 'ਚ ਲਿਆਉਣ 'ਤੇ ਜ਼ੋਰ ਦਿੰਦੇ ਹੋਏ ਉਥੇ ਹੋਈ ਹਿੰਸਾ 'ਤੇ ਚਿੰਤਾ ਜਤਾਈ। ਵ੍ਹਾਈਟ ਹਾਊਸ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਓਬਾਮਾ ਨੇ ਪੋਰੋਸ਼ੇਂਕੋ ਨਾਲ ਗੱਲ ਕਰਕੇ ਪੂਰਬੀ ਯੁਕਰੇਨ 'ਚ ਹਿੰਸਾ ਦੀ ਘਟਨਾ 'ਤੇ ਚਿੰਤਾ ਜਤਾਈ ਹੈ।
ਓਬਾਮਾ ਨੇ ਮਰਕੇਲ ਨਾਲ ਗੱਲ ਕਰਕੇ ਉਨ੍ਹਾਂ ਨੂੰ ਯੁਕਰੇਨ 'ਚ ਜੰਗ ਬੰਦੀ ਕਰਨ ਤੋਂ ਅਹਿਮ ਭੂਮਿਕਾ ਨਿਭਾਉਣ ਲਈ ਸ਼ੁਕਰੀਆ ਅਦਾ ਕੀਤਾ।
ਪੰਜਾਬ ਦੇ ਸ਼ੇਰ ਤੀਰਥ ਰਾਮ ਨੇ ਪਾਵਰ ਲਿਫ਼ਟਿੰਗ ਫਿਰ ਬਣਾਇਆ ਨਵਾਂ ਵਿਸ਼ਵ ਰਿਕਾਰਡ
NEXT STORY