ਰੋਮ ਇਟਲੀ (ਕੈਂਥ)-ਪਿਛਲੇ ਸਾਲਾਂ 'ਚ ਕਈ ਵੱਕਾਰੀ ਖਿਤਾਬ ਆਪਣੇ ਨਾਂ ਕਰਵਾ ਚੁੱਕੇ ਪਾਵਰ ਵੇਟਲਿਫਟਰ ਪੰਜਾਬ ਦੇ ਸ਼ੇਰ ਤੀਰਥ ਰਾਮ ਨੇ ਇਸ ਸਾਲ ਫਿਰ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਬੈਲਜ਼ੀਅਮ ਦੇ ਐਂਟਵਰਪਨ ਸ਼ਹਿਰ ਨੇੜੇ ਸਟੇਕਨੇ 'ਚ ਹੋਏ ਮੁਕਾਬਲਿਆਂ 'ਚ ਤੀਰਥ ਰਾਮ ਨੇ ਹਮੇਸ਼ਾ ਦੀ ਤਰ੍ਹਾਂ ਕੁਝ ਨਵਾਂ ਕਰ ਦਿਖਾਉਣ ਦੀ ਚਾਹਤ ਨਾਲ ਗੋਰਿਆਂ ਦੀ ਧਰਤੀ 'ਤੇ ਆਪਣੀ ਸਰੀਰਕ ਸ਼ਕਤੀ ਦਾ ਲੋਹਾ ਮਨਵਾਇਆ।
ਹੋਏ ਮੁਕਾਬਲਿਆਂ 'ਚ ਤੀਰਥ ਨੇ 75 ਕਿਲੋਗ੍ਰਾਮ ਭਾਰ ਵਰਗ 'ਚ 150 ਕਿਲੋ ਬੈਂਚਪ੍ਰੈਸ, 248 ਕਿਲੋ ਡੈਡਲਿਫਟ, 186 ਕਿਲੋ ਸੁਕੁਐਡ ਲਗਾਈ। ਕੁੱਲ ਸਾਢੇ 582 ਕਿਲੋ ਭਾਰ ਚੁੱਕ ਕੇ ਤੀਰਥ ਨੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ ਅਤੇ ਡੈਡਲਿਫਟ 'ਚ ਵੀ ਆਪਣਾ ਹੀ ਪਿਛਲਾ ਰਿਕਾਰਡ ਤੋੜਿਆ।
ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਕਨੋਕੇ ਸ਼ਹਿਰ ਦੀ ਸਪੋਰਟਸ ਅਥਾਰਟੀ ਤੀਰਥ ਨੂੰ ਬੈਸਟ ਸਪੋਰਟਸ ਮੈਨ ਲਈ ਨਾਮਜ਼ਦ ਕਰ ਚੁੱਕੀ ਹੈ। ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਜੰਮਪਲ ਤੀਰਥ ਰਾਮ ਦੀਆਂ ਇਨ੍ਹਾਂ ਪ੍ਰਾਪਤੀਆਂḔ'ਤੇ ਪੂਰੇ ਬੈਲਜ਼ੀਅਮ 'ਚ ਵਸਦੇ ਪੰਜਾਬੀ ਭਾਈਚਾਰੇ ਨੇ ਹਮੇਸ਼ਾ ਮਾਣ ਕੀਤਾ ਹੈ, ਜਿਸ ਲਈ ਉਨ੍ਹਾਂ ਨੂੰ ਪਿਛਲੇ ਸਾਲ ਯੂਰਪ ਸਮਾਚਾਰ ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਕ੍ਰਿਕਟ ਵਿਸ਼ਵ ਕੱਪ ਦੇਖਣ ਦੀ ਆੜ 'ਚ ਨਿਊਜ਼ੀਲੈਂਡ ਪਹੁੰਚੇ ਕਈ ਢੋਂਗੀ ਜੋਤਸ਼ੀ
NEXT STORY