ਨਵੀਂ ਦਿੱਲੀ- ਭਾਰਤ ਨੇ ਐਤਵਾਰ ਨੂੰ ਖੇਡੇ ਗਏ ਆਈ. ਸੀ. ਸੀ. ਵਿਸ਼ਵ ਕੱਪ-2015 ਦੇ ਮੈਚ ਵਿਚ ਪਾਕਿਸਤਾਨ ਨੂੰ 76 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤ ਵਿਚ ਜਿੱਥੇ ਜਸ਼ਨ ਦਾ ਮਾਹੌਲ ਸੀ, ਉਥੇ ਹੀ ਪਾਕਿਸਤਾਨ ਵਿਚ ਹਾਰ ਦੇ ਕਾਰਨ ਮਾਤਮ ਸੀ। ਭਾਰਤ ਵਿਚ ਲੋਕਾਂ ਨੇ ਢੋਲ ਵਜਾ ਕੇ ਤੇ ਪਟਾਕੇ ਚਲਾ ਕੇ ਆਪਣੀ ਖੁਸ਼ੀ ਮਨਾਈ ਤੇ ਮਠਿਆਈਆਂ ਵੰਡ ਕੇ ਇਕ-ਦੂਜੇ ਨੂੰ ਵਧਾਈ ਦਿੱਤੀ।
ਭਾਰਤ ਦੀ ਪਾਕਿਸਤਾਨ 'ਤੇ ਇਹ ਸਭ ਤੋਂ ਵੱਡੀ ਜਿੱਤ ਹੈ। ਸ਼ੰਮੀ ਦੇ ਘਰ ਵਿਚ ਜਸ਼ਨ ਦਾ ਮਾਹੌਲ ਹੈ। ਉਥੇ ਹੀ ਦੂਜੇ ਪਾਸੇ ਪਾਕਿਸਤਾਨ ਦੀ ਹਾਰ ਕਾਰਨ ਕ੍ਰਿਕਟ ਪ੍ਰੇਮੀ ਗੁੱਸੇ ਵਿਚ ਭਰ ਗਏ ਹਨ। ਕਈ ਜਗ੍ਹਾ ਲੋਕਾਂ ਨੇ ਗੁੱਸੇ ਵਿਚ ਆ ਕੇ ਆਪਣੇ ਟੀ. ਵੀ. ਸੈੱਟ ਤਕ ਜ਼ਮੀਨ 'ਤੇ ਤੋੜ ਦਿੱਤੇ। ਲੋਕਾਂ ਨੇ ਪਾਕਿ ਟੀਮ ਦੇ ਪ੍ਰਦਰਸ਼ਨ 'ਤੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਜਮ ਕੇ ਟੀਮ ਨੂੰ ਕੋਸਿਆ।
ਬੱਲੇਬਾਜ਼ਾਂ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ : ਧੋਨੀ
NEXT STORY