ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਹਰਾਇਆ, ਇਹ ਤਾਂ ਵੱਡੀ ਖਬਰ ਹੈ ਹੀ, ਪਰ ਇਸ ਮੈਚ 'ਚ ਅਮਿਤਾਭ ਬੱਚਨ ਨੇ ਕੁਝ ਦੇਰ ਲਈ ਕੁਮੈਂਟਰੀ ਕੀਤੀ ਤਾਂ ਇਹ ਵੀ ਸੋਸ਼ਲ ਮੀਡੀਆ ਦੀ ਇਕ ਵੱਡੀ ਖਬਰ ਬਣੀ। ਅਮਿਤਾਭ ਬੱਚਨ ਮੁੰਬਈ ਸਥਿਤ ਸਟਾਰ ਸਪੋਰਟਸ ਦੇ ਸਟੂਡੀਓ ਗਏ ਅਤੇ ਉਥੇ ਕਪਿਲ ਦੇਵ, ਸ਼ੋਏਬ ਅਖਤਰ ਅਤੇ ਆਕਾਸ਼ ਚੋਪੜਾ ਦੇ ਨਾਲ ਹਿੰਦੀ 'ਚ ਕੁਮੈਂਟਰੀ ਕੀਤੀ। ਜਿਥੇ ਫਿਲਮੀ ਹਸਤੀਆਂ ਨੇ ਭਾਰਤੀ ਟੀਮ ਦੀ ਜਿੱਤ ਨੂੰ ਵੱਡੀ ਗੱਲ ਦੱਸਿਆ। ਉਥੇ ਸਾਰਿਆਂ ਨੇ ਅਮਿਤਾਭ ਬੱਚਨ ਦੀ ਕੁਮੈਂਟਰੀ ਦਾ ਵੀ ਮਜ਼ਾ ਲਿਆ।
ਅਮਿਤਾਭ ਬੱਚਨ ਨੇ ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਵੀ ਕਈ ਟਵੀਟ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵੈਸੇ ਅਮਿਤਾਭ ਬੱਚਨ ਦਾ ਇਕ ਅੰਧਵਿਸ਼ਵਾਸ ਰਿਹਾ ਹੈ ਕਿ ਉਹ ਭਾਰਤ ਦੇ ਮੈਚ ਜਦੋਂ ਵੀ ਦੇਖਦੇ ਹਨ ਤਾਂ ਭਾਰਤ ਮੈਚ ਹਾਰਨ ਲੱਗਦਾ ਹੈ। ਇਸ ਲਈ ਉਹ ਘੱਟ ਮੈਚ ਦੇਖਦੇ ਹਨ। ਖੈਰ ਐਤਵਾਰ ਨੂੰ ਅਜਿਹਾ ਨਹੀਂ ਹੋਇਆ। ਭਾਰਤ ਨੇ ਪਾਕਿਸਤਾਨ ਨੂੰ ਸ਼ਾਨਦਾਰ ਤਰੀਕੇ ਨਾਲ ਹਰਾਇਆ। ਇਹ ਹੁਣ ਤਕ ਦੀ ਵਿਸ਼ਵ ਕੱਪ ਵਿਚ ਭਾਰਤ ਦੀ ਪਾਕਿਸਤਾਨ ਵਿਰੁੱਧ ਸਭ ਤੋਂ ਵੱਡੀ ਜਿੱਤ ਰਹੀ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਮਿਤਾਭ ਬੱਚਨ ਨੇ ਗੂਗਲ ਦਾ ਧੰਨਵਾਦ ਕੀਤਾ ਕਿ ਉਸ ਨੇ ਭਾਰਤ-ਪਾਕਿ ਮੈਚ 'ਤੇ ਡੂਡਲ ਬਣਾਇਆ। ਇਸ ਤੋਂ ਬਾਅਦ ਅਮਿਤਾਭ ਬੱਚਨ ਨੇ ਦੂਸਰਾ ਟਵੀਟ ਕੀਤਾ ਕਿ ਉਹ ਕੁਮੈਂਟਰੀ ਬਾਕਸ 'ਚ ਪੁੱਜ ਚੁੱਕੇ ਹਨ ਅਤੇ ਉਨ੍ਹਾਂ ਦੇ ਨਾਲ ਕਪਿਲ ਦੇਵ, ਰਾਹੁਲ ਦ੍ਰਵਿੜ, ਸ਼ੋਏਬ ਅਖਤਰ ਆਦਿ ਮੌਜੂਦ ਹਨ।
ਬਿੱਗ ਬੀ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਸ਼ੁਰੂਆਤੀ ਬੈਟਿੰਗ ਦੇਖਦੇ ਹੋਏ ਐਲਾਨ ਕੀਤਾ ਸੀ ਕਿ ਭਾਰਤ 300 ਦੌੜਾਂ ਜ਼ਰੂਰ ਬਣਾ ਲਵੇਗਾ ਅਤੇ ਉਸ ਨੇ ਇੰਨੀਆਂ ਹੀ ਦੌੜਾਂ ਬਣਾ ਵੀ ਲਈਆਂ। ਨਾਲ ਹੀ ਉਨ੍ਹਾਂ ਨੇ ਭਾਰਤ ਦੀ ਜਿੱਤ ਦੀ ਵੀ ਆਸ ਪ੍ਰਗਟ ਕੀਤੀ। ਇਸ ਤੋਂ ਬਾਅਦ ਅਮਿਤਾਭ ਬੱਚਨ ਨੇ ਚਾਰ ਟਵੀਟ ਤਾਬੜ ਤੋੜ ਭਾਰਤ ਦੀ ਜਿੱਤ ਦੇ ਮੌਕੇ ਕੀਤੇ।
ਬੱਚਨ ਨੇ ਲਿੱਖਿਆ- 15 ਫਰਵਰੀ ਬਹੁਤ ਹੀ ਇਤਿਹਾਸਕ ਦਿਨ ਹੈ ਮੇਰੇ ਲਈ। 46 ਸਾਲ ਪਹਿਲਾਂ 1969 'ਚ ਮੈਂ ਅੱਜ ਦੇ ਹੀ ਦਿਨ ਆਪਣੀ ਪਹਿਲੀ ਫਿਲਮ ਸਾਈਨ ਕੀਤੀ ਸੀ।
ਦੂਜੇ ਟਵੀਟ 'ਚ ਬੱਚਨ ਨੇ ਲਿੱਖਿਆ- ਭਾਰਤ ਬਹੁਤ ਸ਼ਾਨਦਾਰ ਖੇਡਿਆ, ਪੂਰੀ ਟੀਮ ਨੇ ਕਾਬਲੀਅਤ ਅਤੇ ਜਿੱਤ ਦੇ ਪ੍ਰਤੀ ਜਜ਼ਬਾ ਦਿਖਾਇਆ। ਤੁਸੀਂ ਅੱਗੇ ਵੀ ਅਜਿਹਾ ਹੀ ਖੇਡ ਜਾਰੀ ਰੱਖਣਾ... ਜੈ ਹਿੰਦ।
ਤੀਜੇ ਟਵੀਟ 'ਚ ਬੱਚਨ ਨੇ ਲਿੱਖਿਆ- ਹਾ-ਹਾ-ਹਾ-ਹਾ ਮੇਰੇ ਖਿਆਲ ਨਾਲ ਮੈਨੂੰ ਹੋਰ ਕੁਮੈਂਟਰੀ ਕਰਨੀ ਚਾਹੀਦੀ ਹੈ। ਹਾ-ਹਾ-ਹਾ।
ਅਮਿਤਾਭ ਨੇ ਮੈਚ ਦੇ ਸ਼ੁਰੂਆਤੀ ਦੌਰ 'ਚ ਹੀ ਕੁਮੈਂਟਰੀ ਕੀਤੀ। ਜਿਨ੍ਹਾਂ ਲੋਕਾਂ ਨੇ ਮੈਚ ਦੇਰ ਨਾਲ ਦੇਖਣਾ ਸ਼ੁਰੂ ਕੀਤਾ, ਉਹ ਉਨ੍ਹਾਂ ਦੇ ਕੁਮੈਂਟ ਮਿਸ ਕਰ ਗਏ। ਸੋਸ਼ਲ ਮੀਡੀਆ 'ਤੇ ਜ਼ੋਰਦਾਰ ਚਰਚਾ ਰਹੀ ਕਿ ਜਿਨ੍ਹਾਂ ਲੋਕਾਂ ਨੇ ਕੁਮੈਂਟਰੀ ਮਿਸ ਕਰ ਦਿੱਤੀ, ਉਹ ਨਹੀਂ ਜਾਣਦੇ ਕਿ ਉਨ੍ਹਾਂ ਨੇ ਕੀ ਮਿਸ ਕਰ ਦਿੱਤਾ। ਬਿੱਗ ਬੀ ਦੀ ਕੁਮੈਂਟਰੀ ਸੰਬੰਧੀ ਕੁਝ ਮਜ਼ੇਦਾਰ ਟਵੀਟ ਵੀ ਕੀਤੇ ਗਏ। ਇਨ੍ਹਾਂ ਵਿਚ ਕੁਝ ਲੋਕਾਂ ਨੇ ਲਿੱਖਿਆ- ਕਿਤੇ ਬਿੱਗ ਬੀ ਜੋਸ਼ 'ਚ ਆ ਕੇ ਇਹ ਨਾ ਕਹਿ ਬੈਠਣ ਕਿ 'ਰਿਸ਼ਤੇ ਮੈਂ ਤੋ ਹਮ ਤੁਮਹਾਰੇ ਬਾਪ ਹੋਤੇ ਹੈਂ, ਨਾਮ ਹੈ ਹਿੰਦੋਸਤਾਨ' ਇਸ ਦਾ ਖੂਬ ਰੀ-ਟਵੀਟ ਕੀਤਾ ਗਿਆ। -ਹਰਸ਼ ਕੁਮਾਰ ਸਿੰਘ।
ਭਾਰਤ ਚਲੇ ਪਟਾਕੇ, ਪਾਕਿ ਦੇ ਟੀਵੀਆਂ 'ਚ ਹੋਏ ਧਮਾਕੇ (ਵੀਡੀਓ)
NEXT STORY