ਮੁੰਬਈ- ਕ੍ਰਿਕਟ ਵਰਲਡ ਕੱਪ ਦੀ ਖੁਮਾਰੀ ਪੂਰੇ ਦੇਸ਼ ਵਿੱਚ ਛਾਈ ਹੋਈ ਹੈ। ਇਸ ਦਾ ਅਸਰ ਆਮ ਜਨਤਾ ਤੋਂ ਲੈ ਕੇ ਬੀ-ਟਾਊਨ ਤੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅਸਰ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ 'ਤੇ ਵੀ ਦੇਖਿਆ ਨੂੰ ਮਿਲਿਆ। ਅਮਿਤਾਭ ਬੱਚਨ ਆਪਣੇ ਘਰ ਦੇ ਬਾਹਰ ਪਾਕਿਸਤਾਨ ਨਾਲ ਭਾਰਤ ਦੀ ਜਿੱਤ 'ਤੇ ਫੈਨਜ਼ ਨਾਲ ਖੂਬ ਨੱਚਦੇ ਨਜ਼ਰ ਆਏ। ਅਮਿਤਾਭ ਬੱਚਨ ਜਿਵੇਂ ਹੀ ਫੈਨਜ਼ ਨਾਲ ਮਿਲੇ ਉਨ੍ਹਾਂ ਨੇ ਇਸ ਦੌਰਾਨ ਤਿਰੰਗਾ ਹੱਥ 'ਚ ਫੜਿਆ ਹੋਇਆ ਸੀ। ਫਿਰ ਉਨ੍ਹਾਂ ਨੇ ਤਿਰੰਗਾ ਪਿੱਠ 'ਤੇ ਪਾਇਆ ਅਤੇ ਆਪਣੇ ਫੇਮਸ ਸਟਾਈਲ ਵਿੱਚ ਨੱਚੇ। ਉਨ੍ਹਾਂ ਦੇ ਫੈਨਜ਼ ਨੇ ਵੀ ਉਨ੍ਹਾਂ ਨਾਲ ਖੂਬ ਡਾਂਸ ਕੀਤਾ। ਇਸ ਦੌਰਾਨ ਫੈਨਜ਼ ਨੇ ਆਪਣੇ ਮੋਬਾਈਲ ਵਿੱਚ ਅਮਿਤਾਭ ਦੀਆਂ ਤਸਵੀਰਾਂ ਵੀ ਖਿੱਚੀਆਂ। ਕੁਝ ਫੈਨਜ਼ ਇਸ ਦੌਰਾਨ ਉਨ੍ਹਾਂ ਨਾਲ ਸੈਲਫੀਜ਼ ਲੈਂਦੇ ਹੋਏ ਵੀ ਦਿਖੇ। ਤੁਹਾਨੂੰ ਦੱਸ ਦਈਏ ਬਿੱਗ ਬੀ ਨੇ ਭਾਰਤ ਅਤੇ ਪਾਕਿਸਤਾਨ ਵਿੱਚ ਐਡੀਲੈਡ 'ਚ ਖੇਡੇ ਗਏ ਮੈਚ ਦੀ ਕੁਮੈਂਟੀ ਵੀ ਕੀਤੀ ਸੀ।
ਬਿੱਗ ਮੈਚ, ਬਿੱਗ ਜਿੱਤ ਤੇ ਬਿੱਗ ਬੀ ਦੀ ਕੁਮੈਂਟਰੀ
NEXT STORY