ਮੁੰਬਈ- ਬਾਲੀਵੁੱਡ ਅਭਿਨੇਤਾ ਰਣਧੀਰ ਕਪੂਰ ਕਲ ਯਾਨੀ ਕਿ ਐਤਵਾਰ ਨੂੰ 68 ਸਾਲਾਂ ਦੇ ਹੋ ਗਏ ਹਨ। ਇਸ ਮੌਕੇ ਨੂੰ ਉਨ੍ਹਾਂ ਦੀ ਬੇਟੀ ਕਰੀਨਾ ਕਪੂਰ ਅਤੇ ਜਵਾਈ ਸੈਫ ਅਲੀ ਖਾਨ ਨੇ ਖਾਸ ਤੌਰ 'ਤੇ ਸੈਲੀਬ੍ਰੇਟ ਕੀਤਾ। ਬਾਂਦਰਾ 'ਚ ਇਕ ਪਾਰਟੀ ਰੱਖੀ ਗਈ, ਜਿਸ ਵਿੱਚ ਰਿਸ਼ੀ ਕਪੂਰ ਅਤੇ ਉਨ੍ਹਾਂ ਦੀ ਪਤਨੀ ਨੀਤੂ ਕਪੂਰ, ਰੀਮਾ ਕਪੂਰ ਅਤੇ ਉਸ ਦੇ ਪਤੀ ਮਨੋਜ ਜੈਨ, ਕਰਿਸ਼ਮਾ ਕਪੂਰ, ਕੁਣਾਲ ਕਪੂਰ ਸਮੇਤ ਕਪੂਰ ਖਾਨਦਾਨ ਦੇ ਕਈ ਮੈਂਬਰਸ ਦਿਖਾਈ ਦਿੱਤੇ। ਇਸ ਤੋਂ ਇਲਾਵਾ ਅਭਿਨੇਤਰੀ ਪੂਨਮ ਢਿੱਲੋ ਵੀ ਉਥੇ ਦਿਖਾਈ ਦਿੱਤੀ। ਜ਼ਿਕਰਯੋਗ ਹੈ ਕਿ ਰਣਧੀਰ ਕਪੂਰ ਦਾ ਜਨਮ 15 ਫਰਵਰੀ 1947 ਨੂੰ ਮਹਾਰਾਸ਼ਟਰ ਵਿੱਚ ਹੋਇਆ। ਹਰ ਸਾਲ ਉਨ੍ਹਾਂ ਦੇ ਜਨਮਦਿਨ ਨੂੰ ਇਸ ਤਰ੍ਹਾਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਟਾਈਗਰ ਨੂੰ ਸੁਪਰਹੀਰੋ ਬਣਾਉਣਗੇ ਰੇਮੋ ਡੀਸੂਜ਼ਾ
NEXT STORY