ਮੁੰਬਈ- ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਕੋਰੀਓਗ੍ਰਾਫਰ ਤੇ ਨਿਰਦੇਸ਼ਕ ਰੇਮੋ ਡੀਸੂਜ਼ਾ ਅਭਿਨੇਤਾ ਟਾਈਗਰ ਸ਼ਰਾਫ ਨੂੰ ਲੈ ਕੇ ਸੁਪਰਹੀਰੋ ਇਮੇਜ 'ਤੇ ਆਧਾਰਿਤ ਫਿਲਮ ਬਣਾਉਣ ਜਾ ਰਹੇ ਹਨ। ਰੇਮੋ ਡੀਸੂਜ਼ਾ ਇਨ੍ਹੀਂ ਦਿਨੀਂ ਸ਼ਰਧਾ ਕਪੂਰ ਤੇ ਵਰੁਣ ਧਵਨ ਨਾਲ ਫਿਲਮ ਏ. ਬੀ. ਸੀ. ਡੀ. 2 ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੇ ਤੁਰੰਤ ਬਾਅਦ ਉਹ ਟਾਈਗਰ ਸ਼ਰਾਫ ਤੇ ਜੈਕਲੀਨ ਫਰਨਾਂਡੀਜ਼ ਨੂੰ ਲੈ ਕੇ ਸੁਪਰਹੀਰੋ 'ਤੇ ਆਧਾਰਿਤ ਫਿਲਮ ਬਣਾਉਣ 'ਚ ਜੁੱਟ ਜਾਣਗੇ।
ਰੇਮੋ ਡੀਸੂਜ਼ਾ ਨੇ ਕਿਹਾ ਕਿ ਉਹ ਦਿਨ-ਰਾਤ ਕੰਮ ਕਰ ਰਹੇ ਹਨ ਤੇ ਪੱਛਮੀ ਐਕਸ਼ਨ ਡਾਇਰੈਕਟਰਜ਼ ਨਾਲ ਵੀ ਮੁਲਾਕਾਤ ਕਰ ਰਹੇ ਹਨ, ਜਿਨ੍ਹਾਂ ਨੇ ਬੈਟਮੈਨ ਤੇ ਦਿ ਡਾਰਕ ਨਾਈਟ ਰਿਟਰਨਜ਼ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਉਹ ਇੰਡੀਆ ਆ ਕੇ ਟਾਈਗਰ ਸ਼ਰਾਫ ਨੂੰ ਮੇਰੀ ਸੁਪਰਹੀਰੋ ਫਿਲਮ ਲਈ ਟਰੇਨਿੰਗ ਦੇਣਗੇ। ਰੇਮੋ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਸ਼ੈਡਿਊਲ ਜੂਨ ਦੇ ਪਹਿਲੇ ਹਫਤੇ 'ਚ ਸ਼ੁਰੂ ਹੋਵੇਗਾ। ਉਹ ਉਸ ਸਮੇਂ ਏ. ਬੀ. ਸੀ. ਡੀ. 2 ਦੀ ਪ੍ਰਮੋਸ਼ਨ ਵੀ ਕਰਨਗੇ। ਉਹ ਛੇਤੀ ਹੀ ਸੁਪਰਹੀਰੋ ਫਿਲਮ ਦੀ ਸ਼ੂਟਿੰਗ ਖਤਮ ਕਰਨਾ ਚਾਹੁਣਗੇ ਕਿਉਂਕਿ ਢੇਰ ਸਾਰੇ ਐਕਸ਼ਨ ਸੀਨਜ਼ ਤੇ ਹਾਈ ਵੀ. ਐੱਫ. ਐੱਕਸ. ਦੇ ਚਲਦਿਆਂ ਫਿਲਮ ਦੇ ਪੋਸਟ ਪ੍ਰੋਡਕਸ਼ਨ 'ਚ ਸਮਾਂ ਲੱਗੇਗਾ।
ਇਸ ਹੌਟ ਅਭਿਨੇਤਰੀ ਨੂੰ ਪਤਾ ਹੈ ਸੰਨੀ ਦੇ ਕਈ ਸੀਕ੍ਰੇਟਸ (ਦੇਖੋ ਤਸਵੀਰਾਂ)
NEXT STORY