ਰਾਏਪੁਰ- ਲਕਸ਼ਮਣ ਰਾਓ ਜਨਮ ਤੋਂ ਹੀ ਅੰਨ੍ਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੇ ਟਰੇਨ 'ਚ ਚਾਕਲੇਟ ਵੇਚ ਕੇ ਆਪਣੇ ਪਰਿਵਾਰ ਦਾ ਪਾਲਨ-ਪੋਸ਼ਣ ਕੀਤਾ। ਇੰਨਾ ਹੀ ਨਹੀਂ, ਤਿੰਨ ਪੁੱਤਰਾਂ ਨੂੰ ਪੜਾਇਆ। ਇਨ੍ਹਾਂ 'ਚੋਂ ਇਕ ਇਕ ਨੇ ਐੱਮ.ਬੀ.ਏ ਕੀਤੀ। ਅੱਜ ਤਿੰਨੋਂ ਪੁੱਤਰ ਨੌਕਰੀ ਕਰਦੇ ਹਨ। ਪਰ ਲਕਸ਼ਮਣ ਦੀ ਜ਼ਿੱਦ ਹੈ ਕਿ ਉਹ ਇਹ ਕੰਮ ਕਰਦੇ ਰਹਿਣਗੇ।
ਲਕਸ਼ਮਣ 12 ਸਾਲ ਦੇ ਸਨ ਉਦੋਂ ਮਾਤਾ-ਪਿਤਾ ਦਾ ਸਾਇਆ ਉਠ ਗਿਆ ਸੀ। ਛੋਟੇ ਭਰਾ ਨਾਲ ਉਹ ਰਾਏਪੁਰ ਆ ਗਏ। ਤੰਗਹਾਲੀ ਤੋਂ ਬਾਅਦ ਵੀ ਹੌਸਲਾ ਨਾ ਟੁੱੱਟਿਆ। ਉਨ੍ਹਾਂ ਨੇ ਟਰੇਨਾਂ 'ਚ ਚਾਕੇਲਟ ਤੇ ਹੋਰ ਸਮਾਨ ਵੇਚਿਆ। ਭਰਾ ਨੂੰ ਪੜਾਇਆ-ਲਿਖਾਇਆ, ਵਿਆਹ ਕਰਾਇਆ ਪਰ ਉਹ ਵੀ ਪਰਾਇਆ ਹੋ ਗਿਆ। ਉਦੋਂ ਲਕਸ਼ਮਣ ਨੇ ਦਮਯੰਤੀ ਨਾਲ ਵਿਆਹ ਕੀਤਾ। ਪਤਨੀ ਨੇ ਪੂਰਾ ਸਾਥ ਦਿੱਤਾ। ਪਰਿਵਾਰ ਦੇ ਰਹਿਣ-ਖਾਣ ਦਾ ਟਿਕਾਣਾ ਨਹੀਂ ਸੀ। ਫਿਰ ਵੀ ਬੱਚਿਆਂ ਨੂੰ ਪੜਾਇਆ ਅਤੇ ਪੈਰਾਂ 'ਤੇ ਖੜਾ ਕੀਤਾ। ਅੱਜ ਜੀ ਉਹ ਰੋਜ਼ ਸਵੇਰੇ ਹਾਵੜਾ-ਮੁੰਬਈ ਮੇਲ ਤੋਂ ਗੋਂਦੀਆ ਸਟੇਸ਼ਨ ਤੱਕ ਜਾਂਦੇ ਹਨ। ਫਿਰ ਉਥੋਂ ਦੀ ਕਿਸੇ ਦੂਜੇ ਟਰੇਨ ਤੋਂ ਪਰਤਦੇ ਹਨ। ਰੋਜ਼ 12 ਘੰਟੇ ਉਹ ਟੇਰਨ 'ਚ ਸਮਾਨ ਵੇਚਦੇ ਹਨ। ਅੰਨ੍ਹਾ ਸਮਝ ਕੇ ਲੋਕ ਪੈਸੇ ਵੀ ਦਿੰਦੇ ਹਨ ਪਰ ਉਹ ਹੱਸ ਕੇ ਕਹਿੰਦੇ ਹਨ, ਮੈਨੂੰ ਮਿਹਨਤ ਦੀ ਕਮਾਈ ਹੀ ਚਾਹੀਦੀ ਹੈ। ਜਿਸ ਦਿਨ ਮੈਂ ਟਰੇਨ ਤੋਂ ਛੁੱਟ ਜਾਵਾਂਗਾ, ਜੀਵਨ ਰੁਕ ਜਾਵੇਗਾ।
ਬਾਰਾਤ ਲੈ ਕੇ ਪੁੱਜੀ ਲਾੜੀ, ਸਹੁਰੇ ਘਰ ਦੇ ਬਾਹਰ ਬੈਠੀ ਭੁੱਖੀ-ਪਿਆਸੀ (ਵੀਡੀਓ)
NEXT STORY