ਬੇਂਗਲੂਰ- ਇਨਫੋਸਿਸ ਨੇ ਆਪਣੇ ਸੀ.ਈ.ਓ. ਅਤੇ ਐੱਮ.ਡੀ. ਵਿਸ਼ਾਲ ਸਿੱਕਾ ਵੱਲੋਂ ਤਿਆਰ ਰਣਨੀਤੀ ਦੇ ਕ੍ਰਮ 'ਚ ਕਿਹਾ ਕਿ ਉਸ ਨੇ 20 ਕਰੋੜ ਡਾਲਰ (1,244 ਕਰੋੜ ਰੁਪਏ) 'ਚ ਪਨਾਇਆ ਇੰਕ ਨੂੰ ਐਕਵਾਇਰ ਕਰਨ ਦਾ ਕਰਾਰ ਕੀਤਾ ਹੈ। ਇਹ ਸੌਦਾ ਪੂਰੀ ਤਰ੍ਹਾਂ ਨਾਲ ਨਕਦੀ 'ਤੇ ਅਧਾਰਤ ਹੋਵੇਗਾ। ਸਾਲ 2006 'ਚ ਸਥਾਪਤ ਕੈਲੀਫੋਰਨੀਆ ਦੀ ਕੰਪਨੀ ਪਨਾਇਆ ਵੱਡੇ ਅਦਾਰਿਆਂ ਦੇ ਸਾਫਟਵੇਅਰ ਪ੍ਰਬੰਧਨ ਦੇ ਲਈ ਆਟੋਮੇਸ਼ਨ ਟੈਕਨਾਲੋਜੀ ਦੀ ਸਪਲਾਈ ਕਰਦੀ ਹੈ।
ਬੀਤੇ ਸਾਲ ਅਗਸਤ ਵਿਚ ਇਨਫੋਸਿਸ 'ਚ ਸੀ.ਈ.ਓ. ਅਤੇ ਐੱਮ.ਡੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸਿੱਕਾ ਨੇ ਕਈ ਵਾਰ ਕਿਹਾ ਕਿ ਬੇਂਗਲੂਰ ਦੀ ਆਈ.ਟੀ. ਸੇਵਾ ਕੰਪਨੀ ਆਟੋਮੇਸ਼ਨ, ਆਰਟੀਫੀਸ਼ੀਅਲ ਇੰਟੈਲੀਜੈਂਸੀ, ਮਸ਼ੀਨ, ਲਰਨਿੰਗ, ਬਿਗ ਡਾਟਾ ਅਤੇ ਐਨਾਲਿਟਿਕਸ ਜਿਹੇ ਖੇਤਰਾਂ 'ਚ ਭਵਿੱਖ ਦੀਆਂ ਤਕਨੀਕਾਂ ਨੂੰ ਐਕਵਾਇਰ ਕਰਨ ਦੀ ਯੋਜਨਾ ਬਣਾ ਰਹੀ ਹੈ।
ਸਿੱਕਾ ਨੇ ਇਕ ਬਿਆਨ 'ਚ ਕਿਹਾ ਕਿ ਪਨਾਇਆ ਨੂੰ ਐਕਵਾਇਰ ਕਰਨਾ ਨਵੀਨੀਕਰਨ ਅਤੇ ਆਪਣੀ ਮੌਜੂਦਾ ਸੇਵਾਵਾਂ 'ਚ ਫਰਕ ਪੈਦਾ ਕਰਨ ਦੀ ਦਿਸ਼ਾ 'ਚ ਇਕ ਵੱਡਾ ਕਦਮ ਹੈ। ਇਸ ਨਾਲ ਸਾਡੇ ਲੋਕਾਂ ਦੀਆਂ ਸਮਰਥਾਵਾਂ ਦੇ ਵਿਸਥਾਰ, ਕਾਰਜਾਂ ਨੂੰ ਵਾਰ-ਵਾਰ ਦੋਹਰਾਉਣ ਤੋਂ ਮੁਕਤੀ ਪ੍ਰਾਪਤ ਕਰਨ 'ਚ ਮਦਦ ਮਿਲੇਗੀ। ਇਸ ਨਾਲ ਸਾਨੂੰ ਸਾਡੇ ਗਾਹਕਾਂ ਦੇ ਸਾਹਮਣੇ ਆਉਣ ਵਾਲੀਆਂ ਰਣਨੀਤੀਕ ਚੁਣੌਤੀਆਂ ਦਾ ਸਾਹਮਣਾ ਕਰਨ 'ਚ ਮਦਦ ਮਿਲ ਸਕਦੀ ਹੈ।
ਕਾਲੇ ਧਨ ਦੇ ਲਈ ਵੀ.ਡੀ.ਐੱਸ. ਸਕੀਮ ਚਾਹੀਦੀ ਹੈ ਲਿਆਉਣੀ
NEXT STORY