ਐਡੀਲੇਡ- ਵਿਸ਼ਵ ਕੱਪ ਦੌਰਾਨ ਪਾਕਿਸਤਾਨ ਨੂੰ ਹਰਾਉਣ ਵਾਲੀ ਟੀਮ ਇੰਡੀਆ ਦੇ ਕਈ ਖਿਡਾਰੀਆਂ ਦੀ ਨਜ਼ਰ ਦੋਹਾਂ ਸਿਰਿਆਂ 'ਤੇ ਖੜ੍ਹੀਆਂ ਵਿਕਟਾਂ ਅਤੇ ਉਨ੍ਹਾਂ ਉੱਪਰ ਲੱਗੀਆਂ ਗੁੱਲੀਆਂ 'ਤੇ ਸੀ ਪਰ ਜਿਵੇਂ ਹੀ ਧੋਨੀ ਅਤੇ ਉਸ ਦੀ ਟੀਮ ਨੇ ਇਨ੍ਹਾਂ ਵਿਕਟਾਂ ਨੂੰ ਪੱਟਣਾ ਚਾਹਿਆ ਤਾਂ ਉਸੇ ਵੇਲੇ ਹੀ ਅੰਪਾਇਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਇਸ ਦੀ ਵੱਡੀ ਵਜ੍ਹਾ ਹੈ ਸਟੰਪਸ ਅਤੇ ਗੁੱਲੀਆਂ ਦੀਆਂ ਮਹਿੰਗੀ ਕੀਮਤ।
ਜਿੱਤ ਤੋਂ ਬਾਅਦ ਅਕਸਰ ਕਿਸੇ ਵੀ ਖਿਡਾਰੀ ਲਈ ਇਹ ਯਾਦਗਾਰ ਤੋਹਫ਼ਾ ਸਾਬਤ ਹੁੰਦਾ ਹੈ ਪਰ ਇਸ ਵਾਰ ਪਾਕਿਸਤਾਨ 'ਤੇ ਇਤਿਹਾਸਿਕ ਜਿੱਤ ਦਰਜ ਤੋਂ ਬਾਅਦ ਵੀ ਭਾਰਤੀ ਟੀਮ ਅਜਿਹਾ ਨਹੀਂ ਕਰ ਸਕੀ।
ਮੌਜੂਦਾ ਆਈਸੀਸੀ ਵਿਸ਼ਵ ਕੱਪ 'ਚ ਪਹਿਲੀ ਵਾਰ ਐੱਲ.ਈ.ਡੀ ਸਟੰਪਸ ਦਾ ਇਸਤਮਾਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ 'ਚ ਹੋਏ ਪਿਛਲੇ ਆਈਸੀਸੀ ਟੀ-20 ਵਿਸ਼ਵ ਕੱਪ 'ਚ ਇਸ ਦੀ ਵਰਤੋਂ ਕੀਤੀ ਗਈ ਸੀ।
ਸਟੰਪ ਦੀ ਕੀਮਤ ਤਕਰੀਬਨ 24 ਲੱਖ ਅਤੇ ਗੁੱਲੀਆਂ ਦੀ ਕੀਮਤ 50 ਹਜ਼ਾਰ ਦੇ ਕਰੀਬ ਹੈ। ਇਨ੍ਹਾਂ ਸਟੰਪਸ ਨੂੰ ਛੂਂਹਦੇ ਹੀ ਇਹ ਜਗਮਗਾਉਣ ਲੱਗ ਪੈਂਦੀਆਂ ਹਨ।
ਪਾਕਿਸਤਾਨ ਵਿਰੁੱਧ ਐਡੀਲੇਡ 'ਚ ਮਿਲੀ ਜਿੱਤ ਤੋਂ ਬਾਅਦ ਵੀ ਕਪਤਾਨ ਧੋਨੀ ਦਾ ਇਰਾਦਾ ਵਿਕਟਾਂ ਪੁੱਟਣ ਦਾ ਸੀ ਪਰ ਸਕੁਐਰ ਲੈੱਗ 'ਤੇ ਖੜ੍ਹੇ ਇੰਗਲੈਂਡ ਦੇ ਅੰਪਾਇਰ ਈਅਨ ਗਾਲਡ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ।
ਇਸ ਦੇ ਬਾਵਜੂਦ ਵੀ ਜੇਕਰ ਧੋਨੀ ਅਜਿਹਾ ਕਰਨਾ ਚਾਹੁੰਦਾ ਹੈ ਤਾਂ ਅੱਗੇ ਤੋਂ ਉਸ ਨੂੰ ਆਈਸੀਸੀ ਤੋਂ ਇਜਾਜ਼ਤ ਲੈਣੀ ਹੋਵੇਗੀ।
ਕਲਾਰਕ ਦੇ ਨਾਲ ਹੈ ਪੂਰੀ ਟੀਮ : ਜਾਨਸਨ
NEXT STORY