ਮੈਲਬੋਰਨ¸ ਗੇਂਦਬਾਜ਼ੀ ਲੰਬੇ ਸਮੇਂ ਤੋਂ ਭਾਰਤ ਲਈ ਚਿੰਤਾ ਦਾ ਵਿਸ਼ਾ ਰਿਹਾ ਹੈ ਪਰ ਵਿਸ਼ਵ ਕੱਪ ਵਿਚ ਭਾਰਤ ਕਿਸੇ ਤਰ੍ਹਾਂ ਸਹੀ ਸੰਤੁਲਨ ਹਾਸਲ ਕਰ ਲੈਂਦਾ ਹੈ ਤੇ ਮੌਜੂਦਾ ਟੂਰਨਾਮੈਂਟ ਵਿਚ ਹਰਿਆਣਾ ਦੇ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਰਣਨੀਤੀ ਅਨੁਸਾਰ ਗੇਂਦਬਾਜ਼ੀ ਕਰਕੇ ਪ੍ਰਭਾਵ ਛੱਡਿਆ ਹੈ।
ਸਾਲਾਂ ਤੋਂ ਤੀਜਾ ਗੇਂਦਬਾਜ਼ ਭਾਰਤੀ ਗੇਂਦਬਾਜ਼ੀ ਦਾ ਅਹਿਮ ਹਿੱਸਾ ਰਿਹਾ ਹੈ । ਘੱਟ ਤੋਂ ਘੱਟ ਤਿੰਨ ਵਿਸ਼ਵ ਕੱਪ ਵਿਚ ਤੀਜੇ ਤੇਜ਼ ਗੇਂਦਬਾਜ਼ ਦੀ ਭੂਮਿਕਾ ਅਹਿਮ ਰਹੀ ਹੈ।
ਇੰਗਲੈਂਡ ਵਿਚ 1983 ਦੇ ਵਿਸ਼ਵ ਕੱਪ ਵਿਚ ਕਪਿਲ ਦੇਵ ਤੇ ਬਲਵਿੰਦਰ ਸੰਧੂ ਤੋਂ ਬਾਅਦ ਰੋਜਰ ਬਿੰਨੀ ਤੇ ਮਦਨ ਲਾਲ ਨੇ ਤੇਜ਼ ਗੇਂਦਬਾਜ਼ਾਂ ਦੀ ਭੂਮਿਕਾ ਨਿਭਾਈ ਸੀ ਜਦਕਿ 2003 ਵਿਚ ਦੱਖਣੀ ਅਫਰੀਕਾ ਵਿਚ ਆਸ਼ੀਸ਼ ਨੇਹਰਾ ਨੇ ਜਵਾਗਲ ਸ਼੍ਰੀਨਾਥ ਤੇ ਜ਼ਹੀਰ ਖਾਨ ਨੇ ਚੰਗਾ ਸਾਥ ਨਿਭਾਇਆ। ਸਾਲ 2011 ਦੇ ਟੂਰਨਾਮੈਂਟ ਵਿਚ ਤੀਜੇ ਤੇਜ਼ ਗੇਂਦਬਾਜ਼ ਦੇ ਰੂਪ ਵਿਚ ਮੁਨਾਫ ਪਟੇਲ ਦੀ ਭੂਮਿਕਾ ਵੀ ਪ੍ਰਭਾਵਸ਼ਾਲੀ ਰਹੀ।
ਮੋਹਿਤ ਨੂੰ ਇਸ਼ਾਂਤ ਸ਼ਰਮਾ ਦੇ ਮਾਸਪੇਸ਼ੀਆਂ ਵਿਚ ਸੱਟ ਕਾਰਨ ਹਟਣ ਤੋਂ ਬਾਅਦ ਟੀਮ ਇੰਡੀਆ ਵਿਚ ਜਗ੍ਹਾ ਮਿਲੀ। ਇਸ ਤੋਂ ਪਹਿਲਾਂ ਉਹ ਉਹ ਸਟੈਂਡਬਾਈ ਸੀ ਤੇ ਤਿਕੋਣੀ ਲੜੀ ਦੌਰਾਨ ਪਰਥ ਵਿਚ ਇੰਗਲੈਂਡ ਵਿਰੁੱਧ ਉਸ ਨੇ ਆਪਣੀ ਲਾਈਨ ਤੇ ਲੈਂਥ ਨਾਲ ਪ੍ਰਭਾਵਿਤ ਕੀਤਾ ਸੀ ਤੇ ਇਸ਼ਾਂਤ ਦੀ ਸੱਟ ਨੇ ਉਸ ਦੇ ਲਈ ਵਿਸ਼ਵ ਕੱਪ ਦੇ ਦਰਵਾਜ਼ੇ ਖੋਲ੍ਹ ਦਿੱਤੇ।
ਆਉਣ ਵਾਲੇ ਸਾਲਾਂ 'ਚ ਬੇਹੱਦ ਮਜ਼ਬੂਤ ਬਣ ਜਾਵੇਗੀ ਇਹ ਭਾਰਤੀ ਟੀਮ : ਹਸੀ
NEXT STORY