ਨਿਊਜ਼ੀਲੈਂਡ, ਵੈਸਟਇੰਡੀਜ਼ ਇਕ ਦਿਨਾ ਟੀਮ ਦੇ ਸਾਬਕਾ ਕਪਤਾਨ ਡੈਰੇਨ ਸੈਮੀ ਨੇ ਆਪਣੀ ਟੀਮ ਦੇ ਖਿਡਾਰੀਆਂ ਨੂੰ ਚੌਕੰਨੇ ਕਰਦੇ ਹੋਏ ਕਿਹਾ ਹੈ ਕਿ ਜੇਕਰ ਜਲਦ ਹੀ ਪ੍ਰਦਰਸ਼ਨ ਨਹੀਂ ਸੁਧਰਿਆ ਤਾਂ ਕੈਰੇਬੀਆਈ ਟੀਮ ਦੀ ਮੌਜੂਦਾ ਵਿਸ਼ਵ ਕੱਪ ਮੁਹਿੰਮ ਗਰੁੱਪ-ਵਰਗ ਵਿਚ ਹੀ ਖਤਮ ਹੋ ਜਾਵੇਗੀ। ਕੈਰੇਬੀਆਈ ਟੀਮ ਨੂੰ ਸੋਮਵਾਰ ਨੂੰ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ ਦੇ ਨੁਕਸਾਨ 'ਤੇ 304 ਦੌੜਾਂ ਬਣਾਉਣ ਦੇ ਬਾਵਜੂਦ ਆਇਰਲੈਂਡ ਹੱਥੋਂ 4 ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੈਮੀ ਨੇ ਕਿਹਾ, ''ਜੇਕਰ ਅਸੀਂ ਇਸੇ ਤਰ੍ਹਾਂ ਖੇਡਦੇ ਰਹੇ ਤਾਂ ਇਹ ਨਿਸ਼ਚਿਤ ਹੈ ਕਿ ਅਸੀਂ ਇੱਥੇ ਵੱਧ ਦੇਰ ਨਹੀਂ ਰਹਿਣ ਵਾਲੇ ਹਾਂ।''
ਕਪਤਾਨ ਧੋਨੀ ਦੀਆਂ ਉਮੀਦਾਂ 'ਤੇ ਖਰਾ ਉਤਰ ਰਿਹੈ ਮੋਹਿਤ
NEXT STORY