ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਸੀਜ਼ਨ 8 ਲਈ ਰਾਇਲ ਚੈਲੰਜਰਸ ਬੈਂਗਲੁਰੂ ਨੇ ਮੁੰਬਈ ਦੇ 17 ਸਾਲ ਦੇ ਕ੍ਰਿਕਟਰ ਸਰਫਰਾਜ਼ ਖਾਨ ਨੂੰ 50 ਲੱਖ ਰੁਪਏ 'ਚ ਖਰੀਦਿਆ ਹੈ। ਸੋਮਵਾਰ ਨੂੰ ਹੋਏ ਔਕਸ਼ਨ 'ਚ ਸਰਫਰਾਜ਼ ਸਭ ਤੋਂ ਘੱਟ ਉਮਰ ਦੇ ਕ੍ਰਿਕਟਰ ਸਨ। ਆਰਥਿਕ ਤੌਰ 'ਤੇ ਕਮਜ਼ੋਰ ਸਰਫਰਾਜ਼ ਨੇ ਇਹ ਤੈਅ ਕਰ ਲਿਆ ਹੈ ਕਿ ਉਹ ਪੈਸੇ ਮਿਲਦੇ ਹੀ ਸਭ ਤੋਂ ਪਹਿਲਾਂ ਕੀ ਕਰੇਗਾ। ਸਰਫਰਾਜ਼ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਹ ਆਪਣੇ ਪਿਤਾ ਨੌਸ਼ਾਦ ਲਈ ਇਕ ਕਾਰ ਖਰੀਦੇਗਾ। ਉਸ ਨੇ ਦੱਸਿਆ ਕਿ ਮੇਰੀ ਲਾਈਫਸਟਾਈਲ 'ਚ ਕੋਈ ਬਦਲਾਅ ਨਹੀਂ ਆਵੇਗਾ, 2010 'ਚ ਇਕ ਸੜਕ ਹਾਦਸੇ 'ਚ ਮੇਰੇ ਪਿਤਾ ਦਾ ਮੋਢਾ ਜ਼ਖਮੀ ਹੋ ਗਿਆ ਸੀ। ਉਸ ਸਮੇਂ ਮੈਂ ਕਾਫੀ ਡਰ ਗਿਆ ਸੀ। ਮੈਂ ਆਪਣੇ ਪਿਤਾ ਨੂੰ ਸੁਰੱਖਿਅਤ ਦੇਖਣਾ ਚਾਹੁੰਦਾ ਹਾਂ। ਹਾਦਸੇ ਤੋਂ ਬਾਅਦ ਹਮੇਸ਼ਾ ਮੇਰੇ ਪਿਤਾ ਦੇ ਗੋਢਿਆਂ 'ਚ ਦਰਦ ਹੁੰਦਾ ਰਹਿੰਦਾ ਹੈ।
ਕਾਰ ਖਰੀਦਣ ਲਈ ਸਰਫਰਾਜ਼ ਨੇ ਪੈਸੇ ਇਕੱਠੇ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ, ਪਰ ਕਾਰ ਲੈਣ ਲਈ ਇਹ ਕਾਫੀ ਨਹੀਂ ਸਨ ਪਰ ਹੁਣ ਉਹ ਆਪਣੇ ਪਿਤਾ ਲਈ ਇਕ ਐਸ. ਯੂ. ਵੀ. ਖਰੀਦੇਗਾ।
ਸਰਫਰਾਜ਼ ਦੇ ਪਿਤਾ ਨੌਸ਼ਾਦ ਇਕ ਕ੍ਰਿਕਟ ਕੋਚ ਹਨ ਅਤੇ ਹੁਣ ਵੀ ਉਹ ਮੋਟਰਸਾਈਕਲ ਰਾਹੀਂ ਆਪਣੇ ਦੋਹਾਂ ਪੁੱਤਰਾਂ ਸਰਫਰਾਜ਼ ਅਤੇ ਮੁਸ਼ੀਰ ਨੂੰ ਲਿਆਉਣ ਲਈ ਰੋਜ਼ਾਨਾ ਕੁਰਲਾ ਤੋਂ ਆਜ਼ਾਦ ਮੈਦਾਨ ਜਾਂਦੇ ਹਨ। ਸਰਫਰਾਜ਼ ਕਹਿੰਦਾ ਹੈ ਕਿ ਮੋਟਰਸਾਈਕਲ 'ਤੇ ਦੋ ਕ੍ਰਿਕਟ ਕਿਟ ਬੈਗਾਂ ਨਾਲ ਸਫਰ ਤੈਅ ਕਰਨ ਨਾਲ ਹਮੇਸ਼ਾ ਖਤਰਾ ਬਣਿਆ ਰਹਿੰਦਾ ਸੀ, ਪਰ ਟ੍ਰੇਨ ਰਾਹੀਂ ਵੀ ਜਾਣਾ ਆਸਾਨ ਕੰਮ ਨਹੀਂ ਹੈ। ਸਮੇਂ ਸਿਰ ਪ੍ਰੈਕਟਿਸ ਸੈਸ਼ਨ 'ਚ ਪਹੁੰਚਣ ਲਈ ਮੋਟਰਸਾਈਕਲ ਰਾਹੀਂ ਜਾਣਾ ਪੈਂਦਾ ਹੈ।
ਸਰਫਰਾਜ਼ 2014 'ਚ ਭਾਰਤ ਦੀ ਅੰਡਰ 19 ਵਿਸ਼ਵ ਕੱਪ ਟੀਮ ਦੇ ਮੈਂਬਰ ਵੀ ਸਨ ਅਤੇ ਰਣਜੀ ਟ੍ਰਾਫੀ 'ਚ ਮੁੰਬਈ ਦੀ ਟੀਮ ਨਾਲ ਇਸੇ ਸੀਜ਼ਨ 'ਚ ਆਪਣਾ ਪਹਿਲਾ ਮੈਚ ਖੇਡਿਆ।
ਵਿਰਾਟ ਕੋਹਲੀ ਦੀ ਕਾਮਯਾਬੀ ਦੇ ਪਿੱਛੇ ਹੈ ਇਹ ਰਾਜ !
NEXT STORY