ਨਵੀਂ ਦਿੱਲੀ- ਵਰਲਡ ਕੱਪ 'ਚ ਭਾਰਤ ਨੇ ਪਾਕਿਸਤਾਨ 'ਤੇ ਲਗਾਤਾਰ 6ਵੀਂ ਜਿੱਤ ਹਾਸਲ ਕੀਤੀ ਹੈ। ਟੀਮ ਇੰਡਿਆ ਦੀ ਇਸ ਜਿੱਤ 'ਤੇ ਸਭ ਨੇ ਇਕ-ਦੂੱਜੇ ਨੂੰ ਕਾਫੀ ਵਧਾਈ ਦਿੱਤੀ ਇਸ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ 'ਮੂਡਸ ਕੰਡੋਮ' ਨੇ ਵੀ ਆਪਣੇ ਇਸ਼ਤਿਹਾਰ ਦੇ ਜ਼ਰੀਏ ਟੀਮ ਨੂੰ ਵਧਾਈ ਦਿੱਤੀ ਪਰ ਜਿਸ ਲਹਿਜੇ 'ਚ 'ਮੂਡਸ ਕੰਡੋਮ' ਨੇ ਆਪਣੇ ਇਸ਼ਤਿਹਾਰ ਜ਼ਰੀਏ ਟੀਮ ਨੂੰ ਵਧਾਈ ਦਿੱਤੀ ਹੈ ਉਸ 'ਤੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਤਸਵੀਰ 'ਚ ਤੁਸੀ ਵੇਖ ਸਕਦੇ ਹੋ ਕਿ ਇਕ ਮਹਿਲਾ ਹਰੇ ਰੰਗ ਦੇ ਇਨਰ ਵਿਅਰ 'ਚ ਲੇਟੀ ਹੋਈ ਹੈ ਅਸੀ ਸਭ ਜਾਣਦੇ ਹਾਂ ਪਾਕਿ ਟੀਮ ਦੀ ਡਰੈੱਸ ਹਰੇ ਰੰਗ ਦੀ ਹੈ। ਜੋ ਕਿ ਇਸ ਤਸਵੀਰ 'ਚ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਹੇਠਾਂ ਹੈਸ਼ਟੈਗ ਦੇ ਨਾਲ ਲਿਖਿਆ ਗਿਆ ਹੈ 'ਪਲੇ ਇਟ ਰਾਈਟ' ਇਤਰਾਜ਼ ਇਸ ਤੋਂ ਨਹੀਂ ਹੈ ਪਰ ਜਿਸ ਤਰ੍ਹਾਂ ਨਾਲ ਤਸਵੀਰ 'ਚ ਵੱਡੇ-ਵੱਡੇ ਅੱਖਰਾਂ 'ਚ 'NAILED IT' ਲਿਖਿਆ ਗਿਆ ਹੈ ਉਸ ਤੋਂ ਇਸ ਇਸ਼ਤਿਹਾਰ ਦੇ ਤਰੀਕੇ 'ਤੇ ਸਵਾਲ ਉੱਠਣਾ ਲਾਜ਼ਮੀ ਹੈ।
ਦਰਅਸਲ ਪੁਰਸ਼ ਪ੍ਰਧਾਨ ਸਮਾਜ 'ਚ 'NAILED IT' ਸ਼ਬਦ ਦਾ ਇਸਤੇਮਾਲ ਮਹਿਲਾ ਨੂੰ ਮਸਲ ਦੇਣ ਲਈ ਕੀਤਾ ਜਾਂਦਾ ਹੈ, ਜੋ ਕਿ ਬੇਹੱਦ ਹੀ ਇਤਰਾਜ਼ਯੋਗ ਹੈ। ਹੁਣ ਇਹ ਆਮ ਦਰਸ਼ਕ ਦੇ ਉਪਰ ਵੀ ਨਿਰਭਰ ਕਰਦਾ ਹੈ ਕਿ ਉਹ ਇਸ ਇਸ਼ਤਿਹਾਰ ਨੂੰ ਕਿਸ ਤਰ੍ਹਾਂ ਵੇਖਦੇ ਹਨ।
IPL ਦਾ ਇਹ 17 ਸਾਲਾ ਖਿਡਾਰੀ, ਪਿਤਾ ਨੂੰ ਦੇਵੇਗਾ ਤੌਹਫਾ
NEXT STORY