ਮੁੰਬਈ- ਸੋਮਵਾਰ ਨੂੰ ਹੋਏ ਇਕ ਸਮਾਰੋਹ 'ਚ 70 ਦੇ ਦਹਾਕੇ ਦੀ ਮਸ਼ਹੂਰ ਅਭਿਨੇਤਰੀ ਲੀਨ ਚੰਦਾਵਰਕਰ ਮੁੰਬਈ ਪਹੁੰਚੀ ਸੀ। ਸਮਾਰੋਹ 'ਚ ਮਸ਼ਹੂਰ ਵਕੀਲ ਅਤੇ ਰਾਜਨੀਤਿਕ ਰਾਮ ਜੇਠਮਲਾਨੀ ਵੀ ਪਹੁੰਚੇ ਸਨ। ਇਨ੍ਹਾਂ ਦੋਹਾਂ ਨੇ ਜਦੋਂ ਇਕ-ਦੂਜੇ ਮੁਲਾਕਾਤ ਕੀਤੀ। ਉਦੋਂ ਜੇਠਮਲਾਨੀ ਨੇ ਲੀਨਾ ਨੂੰ ਕਿੱਸ ਕਰ ਦਿੱਤਾ।
ਇਨ੍ਹਾਂ ਦੋਹਾਂ ਨੂੰ ਇਸ ਤਰ੍ਹਾਂ ਦੇਖ ਉਥੇ ਮੌਜੂਦ ਲੋਕ ਹੈਰਾਨ ਰਹਿ ਗਏ। ਇਸ ਦੌਰਾਨ ਅਭਿਨੇਤਾ ਏਜਾਜ਼ ਖਾਨ ਵੀ ਮੌਜੂਦ ਸਨ। ਸਮਾਰੋਹ ਦੌਰਾਨ ਦੋਵੇਂ ਇੱਕਠੇ ਨਜ਼ਰ ਆਏ। ਜਦੋਂ ਇਨ੍ਹਾਂ ਦੋਹਾਂ ਨੂੰ ਸਟੈਜ 'ਤੇ ਬੁਲਾਇਆ ਗਿਆ ਤਾਂ ਪਹਿਲਾਂ ਜੇਠਮਲਾਨੀ ਨੇ ਲੀਨ ਨੂੰ ਗਲੇ ਲਗਾਇਆ ਅਤੇ ਬਾਅਦ 'ਚ ਕਿੱਸ ਕਰ ਦਿੱਤਾ। ਲੀਨਾ ਵੀ ਉਨ੍ਹਾਂ ਦਾ ਹੱਥ ਫੜ ਕੇ ਕਿੱਸ ਕਰਦੀ ਨਜ਼ਰ ਆਈ। ਲੀਨਾ 70 ਦਹਾਕੇ 'ਚ 'ਮਹਬੂਬ ਦੀ ਮਹਿੰਦੀ', 'ਹਮਜੋਲੀ', 'ਮਨਚਲੀ', 'ਹਨੀਮੂਨ' ਵਰਗੀਆਂ ਸਫਲ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਲੀਨਾ ਮਸ਼ਹੂਰ ਅਭਿਨੇਤਾ ਅਤੇ ਪਿੱਠਵਰਤੀ ਗਾਇਕ ਕਿਸ਼ੋਰ ਕੁਮਾਰ ਦੀ ਪਤਨੀ ਹੈ।
'ਫੁਕਰੇ' ਦੇ ਅਭਿਨੇਤਾ ਦਾ ਹੋਇਆ ਦਿਹਾਂਤ
NEXT STORY