ਮੁੰਬਈ- ਬਾਲੀਵੁੱਡ ਦੇ ਪ੍ਰਤੀਭਾਸ਼ਾਲੀ ਅਭਿਨੇਤਾ ਅਸ਼ਰਫੁਲ ਹੱਕ ਦੀ ਮੁੰਬਈ 'ਚ ਮੰਗਲਵਾਰ ਦੁਪਹਿਰ ਮੌਤ ਹੋ ਗਈ। ਅਸ਼ਰਫੁਲ ਨੇ ਫਿਲਮ 'ਦੀਵਾਰ', 'ਪਾਨ ਸਿੰਘ ਤੋਮਰ', 'ਬਲੈਕ ਫਰਾਈਡੇ', 'ਡੇਲੀ ਬੇਲੀ', 'ਕੰਪਨੀ' ਅਤੇ ਹਾਲ ਹੀ 'ਚ ਰਿਲੀਜ਼ 'ਬੇਹਰੂਪੀਆ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ।
ਇਸ ਬਾਲੀਵੁੱਡ ਅਭਿਨੇਤਾ ਨੇ ਦਿੱਲੀ ਦੇ ਐੱਨਐੱਸਡੀ ਨਾਲ ਗ੍ਰੇਜੁਏਸ਼ਨ ਕੀਤੀ ਸੀ ਅਤੇ ਉਹ ਅਸਮ ਦੇ ਗੋਪਾਲਪਾੜਾ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਟੀਵੀ ਸ਼ੋਅ 'ਚ ਵੀ ਕੰਮ ਕੀਤਾ ਸੀ।
ਖਬਰਾਂ ਮੁਤਾਬਕ ਅਸ਼ਰਫੁਲ ਹੱਕ ਬੋਨ ਮੈਰੋ ਕੈਂਸਰ ਨਾਲ ਪੀੜਤ ਸਨ ਅਤੇ ਮੁੰਬਈ ਦੇ ਇਕ ਹਸਪਤਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਅਭਿਨੇਤਾ ਦੀ ਉਮਰ 46 ਸਾਲ ਸੀ। ਉਨ੍ਹਾਂ ਨੇ ਆਪਣੇ ਪਿੱਛੇ ਆਪਣੀ ਪਤਨੀ ਨੂੰ ਛੱਡਿਆ ਹੈ।
'ਗੈਂਗਸ ਆਫ ਵਾਸੇਪੁਰ' ਤੋਂ ਮਸ਼ਹੂਰ ਹੋਏ ਅਹਲਾਵਤ ਨੇ ਕਿਹਾ, ''ਅਸ਼ਰਫੁਲ ਬੋਨ ਮੈਰੋ ਕੈਂਸਰ ਨਾਲ ਪੀੜਤ ਸਨ। ਉਨ੍ਹਾਂ ਦਾ ਇਲਾਜ ਹੋ ਰਿਹਾ ਸੀ। ਹਾਲ ਹੀ 'ਚ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਤਾਂ ਉਨ੍ਹਾਂ ਵੇਂਟਿਲੇਅਰ 'ਤੇ ਰੱਖਿਆ ਗਿਆ। ਬਦਕਿਸਮਤੀ ਨਾਲ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।''
ਤਾਂ ਇਥੇ ਮਨਾਇਆ ਰਣਬੀਰ ਨੇ ਆਪਣਾ ਵੈਲੇਨਟਾਈਨ ਡੇ
NEXT STORY