ਬੀਜਿੰਗ— ਭਲੇ ਹੀ ਸੁਣਨ 'ਚ ਇਹ ਅਜੀਬ ਲੱਗੇ ਕਿ ਕੋਈ ਇਨਸਾਨ ਪਾਣੀ 'ਤੇ ਦੌੜ ਲਗਾ ਸਕਦਾ ਹੈ, ਪਰ ਇਹ ਸੱਚ ਹੈ। ਇਕ ਵਿਅਕਤੀ ਨੇ ਇਹ ਕਾਰਨਾਮਾ ਕਰਕੇ ਦਿਖਾਇਆ ਹੈ ਜਿਸ ਨੂੰ ਦੇਖਣ ਵਾਲੇ ਲੋਕ ਦੰਦਾਂ ਹੇਠ ਉਂਗਲੀ ਦਬਾਉਣ ਲਈ ਮਜਬੂਰ ਹੋ ਗਏ। ਇਸ ਸ਼ਖਸ ਨੇ ਪੂਰੇ 400 ਫੁੱਟ ਤੱਕ ਵਗਦੀ ਹੋਈ ਨਦੀ ਦੇ ਪਾਣੀ 'ਤੇ ਦੌੜ ਲਗਾ ਕੇ ਵਰਲਡ ਰਿਕਾਰਡ ਵੀ ਬਣਾ ਦਿੱਤਾ ਹੈ।
400 ਫੁੱਟ ਤੱਕ ਵਗਦੀ ਹੋਈ ਨਦੀ ਦੇ ਪਾਣੀ 'ਤੇ ਦੌੜ ਲਗਾ ਕੇ ਵਿਸ਼ਵ ਰਿਕਾਰਡ ਬਣਾਉਣ ਵਾਲਾ ਇਹ ਚੀਨ ਦਾ ਸ਼ਖਸ ਸ਼ੀ ਲਿਲਾਂਗ ਨਾਂ ਦਾ ਇਕ ਭਿਕਸ਼ੂ ਹੈ। ਇਸ ਨੇ ਨਦੀਂ ਦੇ ਪਾਣੀ 'ਤੇ 1 ਸੈ.ਮੀ. ਮੋਟਾਈ ਵਾਲੀ ਲਕੜੀ ਦੇ ਬਣੇ ਪੁਲ 'ਤੇ 6 ਵਾਰ ਲਗਾਤਾਰ ਕੋਸ਼ਿਸ਼ ਕਰਨ ਤੋਂ ਬਾਅਦ ਆਖਿਰਕਾਰ ਇਹ ਕਾਰਨਾਮਾ ਕਰ ਦਿਖਾਇਆ। ਸ਼ੀ ਨੇ ਅਜਿਹਾ ਕਰਕੇ ਕਿਸੇ ਹੋਰ ਦਾ ਨਹੀਂ ਸਗੋਂ ਆਪਣਾ ਹੀ ਪੁਰਾਣਾ ਰਿਕਾਰਡ ਤੋੜਿਆ ਹੈ। ਸ਼ਾਈ ਇਸ ਤੋਂ ਪਹਿਲਾਂ 2009 'ਚ ਵੀ ਪਾਣੀ 'ਤੇ ਦੌੜਨ ਦਾ ਇਹ ਕਾਰਨਾਮਾ ਕਰਕੇ ਦਿਖਾ ਚੁੱਕੇ ਹਨ।
ਸਮੁੰਦਰ ਅੰਦਰ ਭੂਚਾਲ ਮਗਰੋਂ ਜਾਪਾਨ 'ਚ ਮਾਮੂਲੀ ਸੁਨਾਮੀ
NEXT STORY