ਬਗਦਾਦ— ਕੀ ਤੁਸੀਂ ਕਦੇ ਸੋਚਿਆ ਹੈ ਕਿ ਸੀਰੀਆ ਅਤੇ ਇਰਾਕ ਵਿਚ ਦਹਿਸ਼ਤ ਦਾ ਦੂਜਾ ਨਾਂ ਬਣ ਚੁੱਕੇ ਆਈ. ਐੱਸ. ਦੇ ਅੱਤਵਾਦੀਆਂ ਦੇ ਕੋਲ ਹਥਿਆਰ ਖਰੀਦਣ ਲਈ ਪੈਸੇ ਕਿਥੋਂ ਆਉਂਦੇ ਹਨ। ਆਈ. ਐੱਸ. ਇਰਾਕ ਅਤੇ ਸੀਰੀਆ ਦੇ ਸ਼ਹਿਰਾਂ 'ਤੇ ਕਬਜ਼ੇ ਕਰਕੇ ਪੁਰਾਣੀਆਂ ਕਲਾਕ੍ਰਿਤੀਆਂ ਦੀ ਸਮੱਗਲਿੰਗ ਕਰਦਾ ਹੈ। ਸੰਯੁਕਤ ਰਾਸ਼ਟਰ ਦੇ ਮੁਤਾਬਕ ਆਈ. ਐੱਸ. ਸੀਰੀਆ ਦੇ ਮਿਊਜ਼ੀਅਮਾਂ ਵਿਚ ਰੱਖੀਆਂ ਬੇਸ਼ਕੀਮਤੀ ਕਲਾਕ੍ਰਿਤੀਆਂ ਚੋਰੀ ਕਰਕੇ ਉਨ੍ਹਾਂ ਨੂੰ ਲੱਖਾਂ-ਕਰੋੜਾਂ ਵਿਚ ਵਿਦੇਸ਼ੀ ਬਜ਼ਾਰਾਂ ਵਿਚ ਵੇਚ ਦਿੰਦਾ ਹੈ। ਅੱਤਵਾਦ ਦੀ ਖੇਤੀ ਕਰਨ ਵਾਲੇ ਇਸ ਖੌਫਨਾਕ ਅੱਤਵਾਦੀ ਸੰਗਠਨ ਦੇ ਕੋਲ ਬਹੁਤ ਦੌਲਤ ਹੈ। ਸੀਰੀਆ ਅਤੇ ਇਰਾਕ ਵਿਚ ਜੜ੍ਹਾਂ ਫੈਲਾਉਣ ਵਾਲੇ ਇਸ ਖੌਫਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਯਾਨੀ ਆਈ. ਐੱਸ. ਦੇ ਰਹਿਨੁਮਾ ਪੂਰੀ ਦੁਨੀਆ ਵਿਚ ਫੈਲੇ ਹੋਏ ਹਨ।
ਇਹ ਰਹਿਨੁਮਾ ਆਈ. ਐੱਸ. ਵਰਗੇ ਖਤਰਨਾਕ ਅੱਤਵਾਦੀ ਸੰਗਠਨ ਨੂੰ ਦਿਲ ਖੋਲ੍ਹ ਕੇ ਪੈਸਾ ਦੇ ਰਹੇ ਹਨ ਤਾਂ ਜੋ ਅੱਤਵਾਦ ਦਾ ਦਰਿੰਦਗੀ ਭਰਿਆ ਖੇਡ ਇੰਝ ਹੀ ਚੱਲਦਾ ਰਹੇ। ਇਕ ਤੋਂ ਇਕ ਖੌਫਨਾਕ ਤਰੀਕਿਆਂ ਨਾਲ ਲੋਕਾਂ ਦੀ ਜਾਨ ਲੈਣ ਵਾਲੇ ਆਈ. ਐੱਸ. ਦੇ ਅੱਤਵਾਦੀਆਂ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ।
ਸੀਰੀਆ ਦੇ ਮਿਊਜ਼ੀਅਮਾਂ ਤੋਂ ਚੋਰੀ ਹੋਈਆਂ ਪ੍ਰਾਚੀਨ ਕਲਾਕ੍ਰਿਤੀਆਂ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਲਈ ਹੁੰਦੀ ਹੈ। ਸੰਯੁਕਤ ਰਾਸ਼ਟਰੀ ਸੰਘ ਨੇ ਸੀਰੀਆ ਤੋਂ ਆਉਣ ਵਾਲੀ ਕਿਸੀ ਵੀ ਕਲਾਕ੍ਰਿਤੀ ਦੀ ਖਰੀਦ-ਫਰੋਖਤ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਆਈ. ਐੱਸ. ਦੇ ਅੱਤਵਾਦੀ ਸੀਰੀਆ ਦੇ ਮਿਊਜ਼ੀਅਮਾਂ ਵਿਚ ਰੱਖੀਆਂ ਗਈਆਂ ਬੇਸ਼ਕੀਮਤੀ ਕਲਾਕ੍ਰਿਤੀਆਂ ਨੂੰ ਲੁੱਟ ਰਹੇ ਹਨ ਅਤੇ ਉਨ੍ਹਾਂ ਤੋਂ ਮਿਲਣ ਵਾਲੀ ਰਕਮ ਦੀ ਵਰਤੋਂ ਕਰਦੇ ਹਨ।
ਸੀਰੀਆ ਤੋਂ ਚੋਰੀ ਕੀਤੀਆਂ ਗਈਆਂ ਪ੍ਰਾਚੀਨ ਕਲਾਕ੍ਰਿਤੀਆਂ ਦਾ ਸਭ ਤੋਂ ਵੱਡਾ ਬਾਜ਼ਾਰ ਯੂਰਪ ਹੈ। ਖਾਸ ਤੌਰ 'ਤੇ ਯੂਰਪ ਦੇ ਉਹ ਇਲਾਕੇ ਜਿੱਥੇ ਸੀਰੀਆ ਤੋਂ ਆਉਣ ਵਾਲੇ ਰੀਫਿਊਜ਼ੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਕਲਾਕ੍ਰਿਤੀਆਂ ਦੇ ਤਸਕਰ ਰੀਫਿਊਜ਼ੀਆਂ ਦੇ ਸਮੂਹ ਵਿਚ ਘੁਲਮਿਲ ਜਾਂਦੇ ਹਨ ਅਤੇ ਚੋਰੀ ਦਾ ਸਾਮਾਨ ਯੂਰਪ ਤੱਕ ਪਹੁੰਚਾ ਦਿੰਦੇ ਹਨ। ਕਲਾਕ੍ਰਿਤੀਆਂ ਦੀ ਤਸਕਰੀ ਤੋਂ ਇਲਾਵਾ ਆਈ. ਐੱਸ. ਦੇ ਅੱਤਵਾਦੀਆਂ ਦੀ ਫੰਡਿੰਗ ਦਾ ਸਭ ਤੋਂ ਵੱਡਾ ਜ਼ਰੀਆ ਸੀਰੀਆ ਅਤੇ ਇਰਾਕ ਵਿਚ ਫੈਲੇ ਤੇਲ ਦੇ ਖੂਹ ਹਨ। ਇਸ ਤੋਂ ਇਲਾਵਾ ਉਹ ਵਿਦੇਸ਼ੀ ਨਾਗਰਿਕਾਂ ਨੂੰ ਅਗਵਾ ਕਰਕੇ ਵੀ ਚੰਗੀ ਫਿਰੌਤੀ ਦੀ ਰਕਮ ਲੈਂਦੇ ਹਨ। ਇਸ ਰਕਮ ਦੀ ਵਰਤੋਂ ਸੀਰੀਆ ਅਤੇ ਇਰਾਕ ਵਿਚ ਫੈਲੇ ਆਈ. ਐੱਸ. ਦੇ ਅੱਤਵਾਦੀ ਆਪਣੀਆਂ ਖੌਫਨਾਕ ਗਤੀਵਿਧੀਆਂ ਅਤੇ ਬੇਗੁਨਾਹ ਲੋਕਾਂ ਦੇ ਕਤਲ ਵਿਚ ਵਰਤੋਂ ਕਰਦੇ ਹਨ।
ਇੰਨਾਂ ਹੀ ਨਹੀਂ ਧਰਮ ਦੇ ਨਾਂ 'ਤੇ ਜੇਹਾਦ ਕਰਨ ਵਾਲਾ ਇਹ ਖਤਰਨਾਕ ਅੱਤਵਾਦੀ ਸੰਗਠਨ ਬੱਚਿਆਂ ਦੀਆਂ ਪੋਰਨ ਫਿਲਮਾਂ ਬਣਾ ਕੇ ਵੀ ਪੋਰਨ ਸਾਈਟਾਂ 'ਤੇ ਪਾ ਕੇ ਚੰਗੇ ਪੈਸੇ ਕਮਾ ਰਿਹਾ ਹੈ।
ਚੀਨ 'ਚ ਪਰਿਵਾਰਕ ਕਲੇਸ਼ ਕਾਰਨ 8 ਮੌਤਾਂ
NEXT STORY