ਬੋਕੋਹਰਮ ਵਲੋਂ ਚੋਣਾਂ 'ਚ ਰੁਕਾਵਟ ਪਾਉਣ ਦੀ ਧਮਕੀ
ਕਾਨੋ (ਨਾਈਜੀਰੀਆ)-ਉੱਤਰ ਪੂਰਬੀ ਨਾਈਜੀਰੀਆ ਵਿਚ ਦੋ ਆਤਮਘਾਤੀ ਹਮਲਿਆਂ ਵਿਚ ਘੱਟੋ ਘੱਟ 38 ਵਿਅਕਤੀ ਮਾਰੇ ਗਏ। ਦੇਸ਼ ਵਿਚ 28 ਮਾਰਚ ਨੂੰ ਚੋਣਾਂ ਹੋਣ ਵਾਲੀਆਂ ਹਨ ਅਤੇ ਬੋਕੋਹਰਮ ਦੇ ਆਗੂ ਨੇ ਚੋਣਾਂ ਵਿਚ ਵਿਘਨ ਪਾਉਣ ਦੀ ਧਮਕੀ ਦਿੱਤੀ ਹੈ। ਨਾਈਜੀਰਆ 'ਚ 14 ਫਰਵਰੀ ਨੂੰ ਵੋਟਾਂ ਪੈਣੀਆਂ ਸਨ ਪਰ ਇਨ੍ਹਾਂ ਦੀ ਤਰੀਕ ਇਸਲਾਮੀ ਅੱਤਵਾਦ ਕਾਰਨ ਅੱਗੇ ਵਧਾ ਕੇ 28 ਮਾਰਚ ਕਰ ਦਿੱਤੀ ਗਈ ਹੈ। ਹਮਲਿਆਂ ਦੀ ਤਾਜ਼ਾ ਲਹਿਰ ਤੋਂ ਜ਼ਾਹਿਰ ਹੁੰਦਾ ਹੈ ਕਿ ਇਸ ਮਹੀਨੇ ਸ਼ੁਰੂ ਕੀਤੀ ਗਈ ਸਾਂਝੀ ਮੁਹਿੰਮ ਦੀ ਸਫਲਤਾ ਦੇ ਦਾਅਵਿਆਂ ਦੇ ਬਾਵਜੂਦ ਨਾਈਜੀਰੀਆ ਅਤੇ ਉਸ ਦੇ ਗੁਆਂਢੀ ਦੇਸ਼ਾਂ ਕੈਮਰੂਨ, ਚਾਡ ਅਤੇ ਨਾਈਜ਼ਰ ਦੇ ਸਾਹਮਣੇ ਚੁਣੌਤੀ ਘੱਟ ਨਹੀਂ ਹੋਈ ਹੈ।
ਬੋਕੋਹਰਮ ਦੇ ਆਗੂ ਅਬੂ ਬਕਰ ਸ਼ੇਕਾਊ ਨੇ ਟਵਿੱਟਰ 'ਤੇ ਪਾਈ ਗਈ ਇਕ ਨਵੀਂ ਵੀਡੀਓ ਵਿਚ ਕਿਹਾ, ''ਜੇਕਰ ਅਸੀਂ ਮਰ ਵੀ ਜਾਵਾਂਗੇ ਤਾਂ ਵੀ ਚੋਣਾਂ ਨਹੀਂ ਹੋ ਸਕਣਗੀਆਂ।''
ਬਾਬੇ ਨੂੰ ਚੜ੍ਹਿਆ ਵੱਟ, ਗੱਡੀਆਂ ਭੰਨ ਕੇ ਗਿਆ ਨੱਠ (ਵੀਡੀਓ)
NEXT STORY