ਢਾਕਾ— ਬੰਗਲਾਦੇਸ਼ ਦੀ ਇਕ ਵਿਸ਼ੇਸ਼ ਟ੍ਰਿਬਿਊਨਲ ਨੇ ਪਾਕਿਸਤਾਨ ਵਿਰੁੱਧ ਆਜ਼ਾਦੀ ਦੀ ਲੜਾਈ ਦੌਰਾਨ ਮਨੁੱਖਤਾ ਵਿਰੁੱਧ ਜੰਗੀ ਅਪਰਾਧ ਕਰਨ ਦੇ ਮਾਮਲਿਆਂ ਵਿਚ ਕੱਟੜਪੰਥੀ ਜਮਾਇਤ-ਏ-ਇਸਲਾਮੀ ਪਾਰਟੀ ਦੇ ਇਕ ਵੱਡੇ ਨੇਤਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਜਿਸ ਤੋਂ ਬਾਅਦ ਦੇਸ਼ ਵਿਚ ਹਿੰਸਾ ਭੜਕ ਪਈ। ਅਦਾਲਤ ਨੇ ਇਹ ਕਹਿੰਦੇ ਹੋਏ ਅਬਦੁਸ ਸੁਭਾਨ ਨੂੰ ਸਜ਼ਾ ਸੁਣਾਈ ਕਿ ਉਸ ਵਿਰੁੱਧ 9 ਵਿਚੋਂ 6 ਦੋਸ਼ ਸਹੀ ਸਾਬਤ ਹੋਏ ਹਨ। ਦੋਸ਼-ਪੱਤਰ ਅਨੁਸਾਰ ਸੁਭਾਨ ਨੇ ਆਪਣੇ ਗ੍ਰਹਿ ਜ਼ਿਲੇ ਵਿਚ 300 ਤੋਂ ਵੱਧ ਪਿੰਡ ਵਾਸੀਆਂ ਨੂੰ ਮਾਰਨ ਲਈ ਪਾਕਿ ਫੌਜੀਆਂ ਦੀ ਅਗਵਾਈ ਕੀਤੀ ਸੀ। ਉਸ ਨੇ ਖੁਦ ਕਈ ਪਿੰਡ ਵਾਸੀਆਂ ਦੀ ਹੱਤਿਆ ਕੀਤੀ ਸੀ।
ਨਾਈਜੀਰੀਆ 'ਚ ਆਤਮਘਾਤੀ ਹਮਲੇ, 38 ਮਰੇ
NEXT STORY