ਜਲੰਧਰ-ਸ਼ਹਿਰ ਦੇ ਰੰਧਾਵਾ-ਮਸੰਦਾ 'ਚ ਮੰਗਲਵਾਰ ਦੇਰ ਰਾਤ ਨੂੰ ਇਕ ਐੱਨ. ਆਰ. ਆਈ. ਔਰਤ ਦੇ ਘਰ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਉਸ ਦੇ ਘਰ ਦੀ ਛੱਤ ਅਤੇ ਕੰÎਧਾਂ ਪਲ 'ਚ ਹੀ ਉੱਡ-ਪੁੱਡ ਗਈਆਂ। ਘਰ ਵਿਚ ਗੈਸ ਲੀਕੇਜ ਹੋਣ ਦੇ ਸ਼ੱਕੀ ਜ਼ਬਰਦਸਤ ਧਮਾਕੇ ਨਾਲ ਘਰ ਦੀਆਂ ਕੰਧਾਂ ਚਕਨਾਚੂਰ ਹੋ ਗਈਆਂ, ਡਰਾਇੰਗ ਰੂਮ ਦਾ ਫਰਨੀਚਰ ਸੜਨ, ਛੱਤਾਂ ਦਾ ਲੈਂਟਰ ਕਰੈਕ ਹੋਣ ਅਤੇ ਘਰ ਦੀ ਮਾਲਕਣ ਅੱਗ ਦੀ ਲਪੇਟ ਵਿਚ ਆਉਣ ਕਾਰਨ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ।
ਜਾਣਕਾਰੀ ਮੁਤਾਬਕ ਪ੍ਰਵਾਸੀ ਭਾਰਤੀ ਮਾਤਾ ਨਸੀਬ ਕੌਰ ਪਤਨੀ ਬਲਵੰਤ ਸਿੰਘ ਪੁੱਤਰ ਈਸ਼ਰ ਸਿੰਘ ਦੀ ਲੜਕੀ ਕੁਲਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਸਮੁੱਚਾ ਪਰਿਵਾਰ ਕੈਨੇਡਾ 'ਚ ਰਹਿੰਦਾ ਹੈ। ਕਰੀਬ 8-10 ਦਿਨ ਪਹਿਲਾਂ ਉਨ੍ਹਾਂ ਦੀ ਮਾਤਾ ਨਸੀਬ ਕੌਰ ਤੇ ਭੈਣ ਮਨਜੀਤ ਕੌਰ ਕਿਸੇ ਧਾਰਮਿਕ ਸਮਾਗਮ ਦੇ ਸਿਲਸਿਲੇ ਵਿਚ ਆਪਣੇ ਜੱਦੀ ਪਿੰਡ ਰੰਧਾਵਾ ਮਸੰਦਾਂ ਆਏ ਹੋਏ ਸਨ।
ਬੀਤੀ ਰਾਤ ਜਦੋਂ ਉਨ੍ਹਾਂ ਦੀ ਮਾਤਾ ਨਸੀਬ ਕੌਰ ਕਰੀਬ ਪੌਣੇ ਕੁ 12 ਵਜੇ ਦੁੱਧ ਗਰਮ ਕਰਨ ਲਈ ਗੈਸ ਬਾਲਣ ਲੱਗੀ ਤਾਂ ਅਚਨਚੇਤ ਉਨ੍ਹਾਂ ਦੇ ਕੱਪੜਿਆਂ ਨੂੰ ਅੱਗ ਪੈ ਗਈ। ਉਸਦੇ ਨੇੜੇ ਸੁੱਤੀ ਗੁਆਂਢਣ ਨੇ ਬਚਾਓ-ਬਚਾਓ ਦਾ ਰੌਲਾ ਸੁਣ ਕੇ ਉਸਨੂੰ ਰਸੋਈ ਤੋਂ ਖਿੱਚ ਕੇ ਜ਼ਖ਼ਮੀ ਹਾਲਤ ਵਿਚ ਘਰੋਂ ਬਾਹਰ ਕੱਢਦਿਆਂ ਬਚਾਓ-ਬਚਾਓ ਘਰ ਨੂੰ ਅੱਗ ਲੱਗ ਗਈ ਹੈ, ਦੀਆਂ ਆਵਾਜ਼ਾਂ ਨਾਲ ਗੁਆਂਢੀਆਂ ਦੇ ਦਰਵਾਜ਼ੇ ਖੜਕਾਏ ਤੇ ਉਨ੍ਹਾਂ ਨੂੰ ਜਗਾਇਆ।
ਭੁਪਿੰਦਰ ਸਿੰਘ ਮੈਂਬਰ ਪੰਚਾਇਤ ਜਿਸ ਦਾ ਘਰ ਪੀੜਤ ਪਰਿਵਾਰ ਦੇ ਬਿਲਕੁਲ ਨੇੜੇ ਸੀ, ਉਸ ਨੇ ਦੱਸਿਆ ਕਿ ਧਮਾਕਾ ਇੰਨੀ ਜ਼ੋਰ ਦਾ ਸੀ, ਜਿਵੇਂ ਕੋਈ ਬੰਬ ਫੱਟਿਆ ਹੋਵੇ ਜਾਂ ਅਸਮਾਨੀ ਬਿਜਲੀ ਡਿੱਗੀ ਹੋਵੇ। ਸਥਾਨਕ ਲੋਕਾਂ ਵਲੋਂ ਅੱਗ ਨਾਲ ਜ਼ਖ਼ਮੀ ਹੋਈ ਪ੍ਰਵਾਸੀ ਔਰਤ ਨਸੀਬ ਕੌਰ ਨੂੰ ਇਲਾਜ ਲਈ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਘਟਨਾ ਸਥਾਨ 'ਤੇ ਇਕੱਤਰ ਸਥਾਨਕ ਲੋਕਾਂ ਤੇ ਪੁਲਸ ਕਰਮਚਾਰੀਆਂ ਨੂੰ ਇਕ ਗੱਲ ਵਾਰ-ਵਾਰ ਖੜਕਦੀ ਸੀ ਕਿ ਰਸੋਈ 'ਚ ਜਿਥੇ ਗੈਸ ਸਿਲੰਡਰ ਪਿਆ ਹੋਇਆ ਸੀ, ਉਥੇ ਨੁਕਸਾਨ ਨਾਮਾਤਰ ਹੋਇਆ ਅਤੇ ਦੂਰ ਵਾਲੇ ਕਮਰਿਆਂ 'ਚ ਜ਼ਿਆਦਾ।
ਫਿਲਹਾਲ ਪਰਿਵਾਰਕ ਮੈਂਬਰ ਤੇ ਪਿੰਡ ਦੇ ਪਤਵੰਤੇ ਸੱਜਣਾਂ ਨਾਲ ਗੱਲਬਾਤ ਕਰਨ ਉਪਰੰਤ ਮੀਡੀਆ ਨੂੰ ਦੱਸਿਆ ਕਿ ਫਿਲਹਾਲ ਤਾਂ ਮਾਮਲੇ ਗੈਸ ਲੀਕੇਜ ਦਾ ਪ੍ਰਤੀਤ ਹੁੰਦਾ ਹੈ ਪਰ ਫਿਰ ਵੀ ਉਕਤ ਧਮਾਕੇ ਦੀ ਸਹੀ ਜਾਂਚ ਲਈ ਘਟਨਾ ਵਾਲੇ ਸਥਾਨ ਤੋਂ ਜਲੇ ਹੋਏ ਕੱਪੜਿਆਂ ਅਤੇ ਫਰਨੀਚਰ ਦੇ ਸੜੇ ਹੋਏ ਟੁੱਕੜਿਆਂ ਦੇ ਜਾਂਚ ਲਈ ਨਮੂਨੇ ਲੈ ਕੇ ਉਸ ਦੀ ਲੈਬ ਵਿਚ ਮਹਿਰਾਂ ਦੁਆਰਾ ਜਾਂਚ ਕਰਨ ਲਈ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਨੂੰ ਹੁਕਮ ਦੇ ਦਿੱਤੇ ਹਨ। ਘਟਨਾ ਸਥਾਨ ਦੇ ਬਾਹਰ ਖੜ੍ਹੇ ਸਥਾਨਕ ਲੋਕ ਦੱਬੀ ਸੁਰ 'ਚ ਕਾਨਾਫੁਸੀ ਕਰ ਰਹੇ ਸਨ, ਕਿ ਰਸੋਈ 'ਚ ਪਏ ਗੈਸ ਸਿਲੰਡਰ ਵਿਚ ਅਜੇ ਵੀ ਗੈਸ ਬਾਕੀ ਹੈ ਅਤੇ ਗੈਸ ਸਿਲੰਡਰ ਸਿੱਧਾ ਖੜ੍ਹਾ ਸੀ।
ਇੱਟਾਂ ਤੋਂ ਥੱਲੇ ਸੁੱਟਿਆ ਤੇ ਕੁੱਟ-ਕੁੱਟ ਕੇ ਮਾਰ ਹੀ ਮੁਕਾਇਆ
NEXT STORY