ਹੁਸ਼ਿਆਰਪੁਰ(ਅਸ਼ਵਨੀ)-ਹੁਸ਼ਿਆਰਪੁਰ ਦੇ ਦਸੂਹਾ ਰੋਡ 'ਤੇ ਇਕ ਫਰਨੀਚਰ ਦੁਕਾਨ ਦੇ ਮਾਲਕ ਦਾ ਕੁਝ ਵਿਅਕਤੀਆਂ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਸ਼ਹਿਰ ਦੇ ਬਾਹਰੀ ਖੇਤਰ ਮੁਗਲਪੁਰਾ 'ਚ ਫਰਨਚੀਰ ਦੁਕਾਨ ਦੇ ਮਾਲਕ ਗੁਰਬਚਨ ਸਿੰਘ ਦੀ ਦੁਕਾਨ ਅੱਗੇ ਇਕ ਟਰੈਕਟਰ-ਟਰਾਲੀ ਖੜ੍ਹੀ ਸੀ। ਜਦੋਂ ਗੁਰਬਚਨ ਨੇ ਇਸ 'ਤੇ ਇਤਰਾਜ਼ ਕੀਤਾ ਤਾਂ ਇਕਬਾਲ ਸਿੰਘ, ਜਿਸ ਦੀ ਥੋੜ੍ਹੀ ਦੂਰੀ 'ਤੇ ਲੱਕੜੀ ਦੀ ਦੁਕਾਨ ਹੈ, ਉਸ ਨੇ ਸਾਥੀਆਂ ਨਾਲ ਮਿਲ ਕੇ ਗੁਰਬਚਨ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਗੁਰਬਚਨ ਸਿੰਘ ਨੂੰ ਇੱਟਾਂ ਤੋਂ ਥੱਲੇ ਸੁੱਟ ਦਿੱਤਾ।
ਜਦੋਂ ਇਲਾਜ ਲਈ ਗੁਰਬਚਨ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਰਸਤੇ 'ਚ ਹੀ ਮੌਤ ਹੋ ਗਈ। ਇਸ ਘਟਨਾ ਕਾਰਨ ਗੁੱਸੇ 'ਚ ਆਏ ਮੁਗਲਪੁਰਾ ਨਿਵਾਸੀਆਂ ਨੇ ਲਾਸ਼ ਨੂੰ ਮੰਜੇ 'ਤੇ ਰੱਖ ਕੇ ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਚੱਕਾ ਜਾਮ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁਹੰਚ ਗਈ। ਫਿਲਹਾਲ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਗੋਰੀ ਨੇ ਪੰਜਾਬੀਆਂ ਦੇ ਦਿਲਾਂ 'ਚ ਪਾਈਆਂ ਪੈਲਾਂ, ਜਦੋਂ ਗਾਇਆ 'ਮੋਰਨੀ ਬਣਕੇ' (ਵੀਡੀਓ)
NEXT STORY