ਅੰਮ੍ਰਿਤਸਰ- ਸੁਰੱਖਿਆ ਬਲਾਂ ਦੀ ਵਰਦੀ ਕੰਮ ਅਤੇ ਮਾਹੌਲ ਦੇ ਅਨੁਸਾਰ ਹੋਣੀ ਚਾਹੀਦੀ ਹੈ। ਪੰਜਾਬ ਪੁਲਸ ਮੁਲਾਜ਼ਮਾਂ ਵਿਚ ਵਰਦੀ ਨੂੰ ਲੈ ਕੇ ਭਾਵਨਾਵਾਂ ਇਹ ਹਨ ਕਿ ਬਰਤਾਨਵੀ ਸ਼ਾਸਨ ਦੌਰਾਨ ਪਹਿਨੀ ਜਾਂਦੀ ਨੀਲੀ ਪਗੜੀ 'ਤੇ ਰੈੱਡ ਝਾਲਰ ਹੁਣ ਤਿਆਗ ਦਿੱਤੀ ਜਾਣੀ ਚਾਹੀਦੀ ਹੈ ਤੇ ਅਜੋਕੀ ਪਗੜੀ ਜਿਹੜੀ ਬੰਨ੍ਹਣ ਵਿਚ ਆਸਾਨ ਹੈ, ਨੂੰ ਅਪਣਾਇਆ ਜਾਣਾ ਚਾਹੀਦਾ ਹੈ।
ਪੰਜਾਬ ਪੁਲਸ ਦੇ ਬਹੁਤ ਸਾਰੇ ਸੇਵਾਮੁਕਤ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਪਗੜੀ ਬੰਨ੍ਹਣ ਵਿਚ ਬਹੁਤ ਸਮਾਂ ਲੈਂਦੀ ਹੈ ਅਤੇ ਇਹ ਕਾਂਸਟੇਬਲ ਲਈ ਵਿਵਹਾਰਿਕ ਨਹੀਂ ਹੈ, ਜਿਸ ਨੂੰ ਆਪਣੇ ਕੰਮ ਅਨੁਸਾਰ ਚੁਸਤ ਅਤੇ ਫੁਰਤੀਲਾ ਹੋਣਾ ਚਾਹੀਦਾ ਹੈ। ਅੰਗਰੇਜ਼ਾਂ ਵੇਲੇ ਦੀ ਪੱਗ ਬੰਨ੍ਹਣ ਵਿਚ ਹੀ ਸਮਾਂ ਲੱਗ ਜਾਵੇਗਾ ਤਾਂ ਫਿਰ ਉਹ ਆਪਣੀ ਡਿਊਟੀ ਕੀ ਨਿਭਾਏਗਾ।
ਅੱਤਵਾਦੀ ਤਾਰਾ ਕਰਦਾ ਰਿਹਾ ਪਾਕਿ ਜਾਸੂਸ ਨਾਲ ਗੱਲਾਂ
NEXT STORY