ਚੰਡੀਗੜ੍ਹ, (ਸੁਸ਼ੀਲ ਰਾਜ) - ਪੰਜਾਬ ਦੇ ਸਾਬਕਾ ਮੁਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਅਤੇ ਜੇਲ ਬ੍ਰੇਕ ਮਾਮਲੇ ਵਿਚ ਦੋਸ਼ੀ ਜਗਤਾਰ ਸਿੰਘ ਤਾਰਾ ਸਾਰੀ ਰਾਤ ਪਾਕਿ ਜਾਸੂਸ ਕਾਸ਼ਿਫ ਅਲੀ ਨਾਲ ਗੱਲਾਂ ਕਰਦਾ ਰਿਹਾ। ਪਹਿਲਾਂ ਜਗਤਾਰ ਸਿੰਘ ਤਾਰਾ ਬੈਰਕ ਵਿਚ ਚੁੱਪ-ਚਾਪ ਅੰਦਰ ਬੈਠਾ ਰਿਹਾ ਪਰ ਦੋ ਘੰਟਿਆਂ ਬਾਅਦ ਆਪਸ ਵਿਚ ਦੋਹਾਂ ਵਿਚਕਾਰ ਗੱਲਬਾਤ ਸ਼ੁਰੂ ਹੋਈ। ਜੇਲ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਤਾਰਾ ਨੂੰ ਹਾਈ ਸਕਿਓਰਿਟੀ ਬੈਰਕ ਬੀਸ ਚੱਕੀ ਵਿਚ ਰੱਖਿਆ ਹੋਇਆ ਹੈ। ਇਸ ਬੈਰਕ ਕੋਲੋਂ ਆਮ ਕੈਦੀਆਂ ਨੂੰ ਦੂਰ ਰੱਖਿਆ ਗਿਆ ਹੈ।
ਬੈਰਕ ਤੋਂ ਨਹੀਂ ਕੱਢਿਆ ਬਾਹਰ
ਸੁਰੱਖਿਆ ਦੇ ਮੱਦੇਨਜ਼ਰ ਜੇਲ ਪ੍ਰਸ਼ਾਸਨ ਨੇ ਤਾਰਾ ਨੂੰ ਸਾਰਾ ਦਿਨ ਬੈਰਕ ਦੇ ਅੰਦਰ ਬੰਦ ਰੱਖਿਆ। ਜੇਲ ਪ੍ਰਸ਼ਾਸਨ ਨੇ ਸੁਰੱਖਿਆ ਦੇ ਲਿਹਾਜ ਨਾਲ ਉਸ ਨੂੰ ਬੈਰਕ ਤੋਂ ਬਾਹਰ ਨਹੀਂ ਕੱਢਿਆ। ਇਸ ਤੋਂ ਇਲਾਵਾ ਆਮ ਕੈਦੀਆਂ ਦੇ ਬੀਸ ਚੱਕੀ ਜੇਲ ਵੱਲ ਜਾਣ ੍ਹ'ਤੇ ਪਾਬੰਦੀ ਲਗਾਈ ਗਈ ਹੈ। ਜੇਲ ਵਿਚ ਬੰਦ ਕੈਦੀ ਤਾਰਾ ਨੂੰ ਦੇਖਣਾ ਚਾਹੁੰਦੇ ਹਨ ਪਰ ਸੁਰੱਖਿਆ ਕਾਰਨਾਂ ਕਰਕੇ ਬੈਰਕ ਦੇ ਆਸ-ਪਾਸ ਕੈਦੀਆਂ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ।
ਵਾਰਡਨ ਹੀ ਦੇ ਰਿਹਾ ਹੈ ਤਾਰਾ ਨੂੰ ਖਾਣਾ
ਅੱਤਵਾਦੀ ਜਗਤਾਰ ਸਿੰਘ ਨੂੰ ਬੀਸ ਚੱਕੀ ਜੇਲ ਵਿਚ ਬੰਦ ਕਰਨ ਤੋਂ ਬਾਅਦ ਖਾਣਾ ਦੇਣ ਦੀ ਡਿਊਟੀ ਵਾਰਡਨ ਦੀ ਲਗਾਈ ਗਈ ਹੈ। ਮੰਗਲਵਾਰ ਰਾਤ ਨੂੰ ਵਾਰਡਨ ਨੇ ਉਸ ਨੂੰ ਖਾਣਾ ਦਿੱਤਾ, ਜਿਸ ਨੂੰ ਤਾਰਾ ਨੇ ਖਾ ਲਿਆ। ਬੁੱਧਵਾਰ ਨੂੰ ਅੱਤਵਾਦੀ ਤਾਰਾ ਅਤੇ ਕਾਸ਼ਿਫ ਅਲੀ ਵਿਚਕਾਰ ਦਿਨ ਭਰ ਗੱਲਬਾਤ ਚੱਲਦੀ ਰਹੀ।
ਦੇਵੀ ਹੈ ਪਾਕਿਸਤਾਨ 'ਚ
ਬੁੜੈਲ ਜੇਲ ਤੋਂ ਸੁਰੰਗ ਪੁੱਟ ਕੇ ਭੱਜਣ ਵਾਲਾ ਹਤਿਆਰਾ ਦੇਵੀ ਸਿੰਘ ਅਜੇ ਵੀ ਪਾਕਿਸਤਾਨ ਵਿਚ ਬੰਦ ਹੈ। ਇਹ ਖੁਲਾਸਾ ਤਾਰਾ ਨੇ ਕੀਤਾ ਹੈ। ਤਾਰਾ ਨੇ ਪੁਲਸ ਨੂੰ ਦੱਸਿਆ ਕਿ ਦੇਵੀ ਪਾਕਿਸਤਾਨ ਤੋਂ ਗੁਰਮੀਤ ਦੇ ਨਾਂ ਨਾਲ ਪਾਸਪੋਰਟ ਬਣਾ ਕੇ ਥਾਈਲੈਂਡ ਪਹੁੰਚ ਗਿਆ ਸੀ। ਥਾਈਲੈਂਡ ਵਿਚ ਉਸ ਨੇ ਜਰਮਨੀ ਜਾਣ ਲਈ ਇਕ ਕੰਪਨੀ ਬਣਾਈ ਸੀ, ਜਿਸ ਦੇ ਸਹਾਰੇ ਉਹ ਜਰਮਨੀ ਜਾਣਾ ਚਾਹੁੰਦਾ ਸੀ।
ਛੋਟੀ ਉਮਰੇ ਨਾਜ਼ੀਆ ਦਾ ਵੱਡਾ ਕਮਾਲ, ਲੋਕਾਂ 'ਚ ਮਚਾਈ ਧਮਾਲ
NEXT STORY