ਜਲੰਧਰ (ਰੱਤਾ)-ਸਵਾਈਨ ਫਲੂ ਨੇ ਪੂਰੇ ਪੰਜਾਬ 'ਚ ਦਹਿਸ਼ਤ ਮਚਾਈ ਹੋਈ ਹੈ। ਇਹ ਬੀਮਾਰੀ ਰੋਜ਼ਾਨਾ ਕਈ ਲੋਕਾਂ ਦੀ ਜਾਨ ਲੈ ਰਹੀ ਹੈ। ਸ਼ਹਿਰ ਦੇ ਸਿਵਲ ਹਸਪਤਾਲ 'ਚ ਬੀਤੇ ਦਿਨ ਇਕ ਹੋਰ ਔਰਤ ਸਵਾਈਨ ਫਲੂ ਦੀ ਭੇਂਟ ਚੜ੍ਹ ਗਈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਵਿਚ ਪੈਂਦੇ ਪਿੰਡ ਚਾਰਾ ਨਿਵਾਸੀ ਰਜਿੰਦਰ ਕੌਰ (50) 'ਚ ਬੀਤੇ ਦਿਨੀਂ ਸਵਾਈਨ ਫਲੂ ਦੇ ਲੱਛਣ ਪਾਏ ਗਏ ਸਨ।
ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਲਾਜ ਲਈ ਰਜਿੰਦਰ ਕੌਰ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ। ਇਲਾਜ ਦੌਰਾਨ ਹੀ ਬੁੱਧਵਾਰ ਨੂੰ ਰਜਿੰਦਰ ਕੌਰ ਦੀ ਮੌਤ ਹੋ ਗਈ। ਰਜਿੰਦਰ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਸਦਮੇ 'ਚ ਹੈ ਅਤੇ ਇਲਾਕੇ 'ਚ ਸਵਾਈਨ ਫਲੂ ਨਾਲ ਹੋਈ ਮੌਤ ਤੋਂ ਬਾਅਦ ਲੋਕ ਹੋਰ ਵੀ ਜ਼ਿਆਦਾ ਡਰ ਗਏ ਹਨ।
ਕਰਾਰੀ ਹਾਰ ਤੋਂ ਡਰਦਿਆਂ ਰਾਣਾ ਸੋਢੀ ਕਰ ਰਿਹੈ ਡਰਾਮੇਬਾਜ਼ੀ : ਵਰਦੇਵ ਮਾਨ (ਵੀਡੀਓ)
NEXT STORY