ਨਵੀਂ ਦਿੱਲੀ- ਸਿੰਗਰ ਤੁਲਸੀ ਕੁਮਾਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਤੁਲਸੀ ਪ੍ਰਸਿੱਧ ਪ੍ਰੋਡਿਊਸਰ ਅਤੇ ਟੀ-ਸੀਰੀਜ਼ ਦੇ ਮਾਲਕ ਸਵਰਗਵਾਸੀ ਗੁਲਸ਼ਨ ਕੁਮਾਰ ਦੀ ਬੇਟੀ ਹੈ। ਉਹ ਜੈਪੁਰ ਦੇ ਬਿਜ਼ਨੈੱਸਮੈਨ ਹਿਤੇਸ਼ ਰਲਹਾਨ ਨਾਲ ਵਿਆਹ ਕਰ ਰਹੀ ਹੈ। ਦੋਵੇਂ ਲੱਗਭਗ ਇਕ ਸਾਲ ਤੋਂ ਰਿਲੇਸ਼ਨਸ਼ਿਪ 'ਚ ਸਨ।
ਦਿੱਲੀ 'ਚ 18 ਫਰਵਰੀ ਦੀ ਰਾਤ ਉਨ੍ਹਾਂ ਦਾ ਸੰਗੀਤ ਸਮਾਰੋਹ ਹੋਇਆ। ਇਸ ਸਮਾਰੋਹ 'ਚ ਤੁਲਸੀ ਨੇ ਡਿਜ਼ਾਇਨਰ ਵੱਲੋਂ ਡਿਜ਼ਾਇਨ ਕੀਤਾ ਲਹਿੰਗਾ ਪਹਿਨਿਆ ਸੀ। ਸੰਗੀਤ ਸਮਾਰੋਹ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨਜ਼ਰ ਆਈਆਂ। ਇਸ ਸਮਾਰੋਹ 'ਚ ਸਿਰਫ ਪਰਿਵਾਰ ਅਤੇ ਦੋਸਤ ਹੀ ਦਿਖਾਈ ਦਿੱਤੇ। ਸਿੰਗਰ ਮੀਕਾ ਸਿੰਘ ਨੇ ਗਾਣੇ ਗਾ ਕੇ ਆਪਣੀ ਪਰਫਾਰਮੈਂਸ ਦਿੱਤੀ। ਇਸ ਸਮਾਰੋਹ 'ਚ ਪ੍ਰੋਡਿਊਸਰ ਭੂਸ਼ਣ ਕੁਮਾਰ ਦੀ ਪਤਨੀ ਅਤੇ ਨਿਰਦੇਸ਼ਕ ਦਿਵਿਆ ਖੋਸਲਾ ਕੁਮਾਰ ਵੀ ਪਹੁੰਚੀ। ਉਹ ਤੁਲਸੀ ਦੀ ਭਾਬੀ ਹੈ। ਵਿਆਹ 22 ਫਰਵਰੀ ਨੂੰ ਦਿੱਲੀ 'ਚ ਹੋਵੇਗਾ। ਤੁਲਸੀ ਨੇ 'ਆਸ਼ਿਕੀ 2' 'ਹਮਕੋ ਦੀਵਾਨਾ ਕਰ ਗਏ', 'ਯਾਰੀਆਂ' ਵਰਗੀਆਂ ਫਿਲਮਾਂ 'ਚ ਗਾਣੇ ਗਾਏ ਹਨ।
...ਤਾਂ ਇਸ ਹੌਟ ਅਭਿਨੇਤਰੀ ਨਾਲ ਰੋਮਾਂਸ ਕਰਨਾ ਚਾਹੁੰਦੇ ਹਨ ਟਾਈਗਰ (ਦੇਖੋ ਤਸਵੀਰਾਂ)
NEXT STORY