ਚੰਡੀਗੜ੍ਹ, (ਭੁੱਲਰ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਮੀਡੀਆ ਦੇ ਸਾਹਮਣੇ ਖੂਬ ਮਜ਼ਾਕ ਉਡਾਇਆ ਤੇ ਤਿੱਖੇ ਵਿਅੰਗ ਕੱਸੇ। ਇਸ ਦੌਰਾਨ ਇਕ ਪੱਤਰਕਾਰ ਨੇ ਤਾਂ ਬਾਜਵਾ ਨੂੰ ਸਲਾਹ ਵੀ ਦਿੱਤੀ ਕਿ ਤੁਸੀਂ ਇੰਨੇ ਚੰਗੇ ਵਿਅੰਗ ਕਰਦੇ ਹੋ, ਇਸ ਲਈ ਤੁਹਾਨੂੰ ਨਵਜੋਤ ਸਿੰਘ ਸਿੱਧੂ ਦੀ ਥਾਂ ਟੀ. ਵੀ. ਚੈਨਲ 'ਤੇ ਜਾਣਾ ਚਾਹੀਦਾ ਹੈ।
ਬਾਜਵਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਰਾਜ ਹਰ ਪਾਸਿਓਂ ਬਰਬਾਦ ਹੋ ਰਿਹਾ ਹੈ ਪਰ ਸੁਖਬੀਰ ਬੇਵਕੂਫ਼ੀ ਵਾਲੇ ਹਾਸੋਹੀਣੇ ਬਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਬਠਿੰਡਾ ਵਿਚ ਹੋਏ ਪ੍ਰੋਗਰਾਮ ਦੌਰਾਨ ਸੁਖਬੀਰ ਨੇ ਮੰਚ 'ਤੇ ਹੀ ਐਲਾਨ ਕਰ ਦਿੱਤਾ ਕਿ ਪੰਜਾਬ ਦੀਆਂ ਨਹਿਰਾਂ ਵਿਚ ਬੱਸਾਂ ਚੱਲਣੀਆਂ ਹਨ ਤੇ ਜਿੱਥੇ ਲੋੜ ਪਈ ਤਾਂ ਰਸਤੇ ਵਿਚ ਰੋਡ 'ਤੇ ਵੀ ਉਤਾਰ ਲਈਆਂ ਜਾਣਗੀਆਂ। ਮੁਸਾਫ਼ਿਰ ਨਹਿਰਾਂ ਵਿਚ ਸਫ਼ਰ ਕਰਦੇ ਸਮੇਂ ਮੱਛੀਆਂ ਵੀ ਫੜ ਸਕਣਗੇ।
ਬਾਜਵਾ ਨੇ ਕਿਹਾ ਕਿ ਸੁਖਬੀਰ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਪੰਜਾਬ ਵਿਚ ਸਾਰੀਆਂ ਸੜਕਾਂ ਸੀਮੈਂਟ ਦੀਆਂ ਬਣਨਗੀਆਂ, ਜਿਸ 'ਤੇ ਬੰਬ ਡਿੱਗਣ 'ਤੇ ਵੀ ਉਹ ਨਹੀਂ ਟੁੱਟਣਗੀਆਂ। ਬਾਜਵਾ ਨੇ ਇਸ 'ਤੇ ਵਿਅੰਗ ਕਰਦਿਆਂ ਕਿਹਾ ਕਿ ਸੁਖਬੀਰ ਨੂੰ ਇਹ ਨਹੀਂ ਪਤਾ ਕਿ ਜੇਕਰ ਬੰਬ ਡਿੱਗੇਗਾ ਤਾਂ ਲੋਕ ਵੀ ਮਰਨਗੇ ਪਰ ਸੁਖਬੀਰ ਨੂੰ ਲੋਕਾਂ ਦੇ ਮਰਨ ਦੀ ਚਿੰਤਾ ਨਹੀਂ ਬਲਕਿ ਉਨ੍ਹਾਂ ਲਈ ਸੜਕ ਅਹਿਮ ਹੋ ਗਈ ਹੈ। ਬਾਜਵਾ ਨੇ ਇਕ ਹੋਰ ਵਿਅੰਗ ਕੱਸਦਿਆਂ ਕਿਹਾ ਕਿ ਲੱਗਦਾ ਹੈ ਕਿ ਸੁਖਬੀਰ ਨਸ਼ਾ ਜ਼ਿਆਦਾ ਹੋ ਜਾਣ 'ਤੇ ਹੀ ਅਜਿਹੀਆਂ ਹਵਾਈ ਗੱਲਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਡੋਪ ਟੈਸਟ ਹੋ ਜਾਵੇ ਤਾਂ ਸਾਰੀ ਸੱਚਾਈ ਸਾਹਮਣੇ ਆ ਸਕਦੀ ਹੈ।
ਅਨਿਲ ਜੋਸ਼ੀ ਦੇ ਭਰਾ 'ਤੇ ਹਮਲਾ ਕਰਨ ਵਾਲੇ ਅਕਾਲੀਆਂ ਨੂੰ ਮਿਲੀ ਜ਼ਮਾਨਤ!
NEXT STORY