ਤਰਨਤਾਰਨ-ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਭਰਾ ਰਾਜਾ ਜੋਸ਼ੀ 'ਤੇ ਬੀਤੇ ਦਿਨੀਂ ਕਥਿਤ ਹਮਲਾ ਕਰਨ ਵਾਲੇ ਦੋ ਅਕਾਲੀਆਂ ਨੂੰ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਦੋਸ਼ੀ ਸਰਬਜੀਤ ਸਿੰਘ ਲਾਲੀ ਵਸੀਤਾ ਅਤੇ ਯਾਦਵਿੰਦਰ ਯਾਦੂ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 10 ਫਰਵਰੀ ਨੂੰ ਐੱਸ. ਡੀ. ਐੱਮ. ਦਫਤਰ 'ਚ ਰਾਜਾ ਜੋਸ਼ੀ 'ਤੇ ਤਿੰਨ ਸਾਬਕਾ ਅਕਾਲੀ ਵਿਧਾਇਕਾਂ ਨੇ ਆਪਣੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ ਰਾਜਾ ਜੋਸ਼ੀ ਗੰਭੀਰ ਤੌਰ 'ਤੇ ਜ਼ਖਮੀਂ ਹੋ ਗਿਆ ਸੀ।
ਦੂਜੇ ਪਾਸੇ ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲਸ 'ਤੇ ਪਹਿਲਾਂ ਹੀ ਸ਼ੱਕ ਸੀ, ਇਸੇ ਲਈ ਦੋਹਾਂ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਮਾਮਲੇ 'ਚ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਜਲੰਧਰ 'ਚ ਅਨੋਖੀ ਨਿਲਾਮੀ, 'ਗਰੀਬ ਹਿੰਦੋਸਤਾਨੀ' ਦੇ ਸੂਟ ਦਾ ਮੁੱਲ ਪਿਆ 61 ਹਜ਼ਾਰ
NEXT STORY