ਧੂਰੀ (ਸੰਜੀਵ ਜੈਨ)- ਦਾਜ ਦੀ ਮੰਗ ਨੂੰ ਲੈ ਕੇ ਹੁੰਦੀ ਕੁੱਟਮਾਰ ਤੋਂ ਦੁੱਖੀ ਇਕ ਔਰਤ ਨੇ ਧੂਰੀ ਪਿੰਡ ਵਿਖੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮਾਮਲੇ 'ਚ ਮ੍ਰਿਤਕਾ ਦੇ ਪਤੀ, ਭਰਾ ਅਤੇ ਸੱਸ ਸਹੁਰੇ ਖਿਲਾਫ ਥਾਣਾ ਸਿਟੀ ਧੂਰੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਧੂਰੀ ਦੇ ਮੁਖੀ ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਮੀਨੂੰ ਦੀ ਮਾਤਾ ਫੂਲਾ ਰਾਣੀ ਪਤਨੀ ਸਵ. ਤਰਸੇਮ ਲਾਲ ਵਾਸੀ ਲੁਧਿਆਣਾ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤੇ ਗਏ ਇਸ ਮਾਮਲੇ ਮੁਤਾਬਕ ਉਨ੍ਹਾਂ ਨੇ ਲਗਭਗ 9-10 ਮਹੀਨੇ ਪਹਿਲਾਂ ਆਪਣੀ ਧੀ ਦਾ ਵਿਆਹ ਧੂਰੀ ਪਿੰਡ ਦੇ ਗੁਰਿੰਦਰ ਪਾਲ ਸਿੰਘ ਉਰਫ ਗੋਗੀ ਪੁੱਤਰ ਕਮਲ ਕੁਮਾਰ ਨਾਲ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜਵਾਈ ਅਕਸਰ ਸ਼ਰਾਬ ਪੀਕੇ ਉਨ੍ਹਾਂ ਦੀ ਧੀ ਨਾਲ ਦਾਜ ਦੀ ਮੰਗ ਨੂੰ ਲੈ ਕੇ ਕੁੱਟਮਾਰ ਕਰਦਾ ਸੀ ਅਤੇ ਹੁਣ ਵੀ ਉਨ੍ਹਾਂ ਦੀ ਲੜਕੀ ਨੂੰ ਮੋਟਰਸਾਈਕਲ ਅਤੇ ਫਰਨੀਚਰ ਲਈ ਤੰਗ ਕੀਤਾ ਜਾ ਰਿਹਾ ਸੀ। ਉਨ੍ਹਾਂ ਮੁਤਾਬਕ ਮ੍ਰਿਤਕਾ ਦੇ ਸਹੁਰਿਆਂ ਨੇ ਲੰਘੇ ਦਿਨ ਲੜਕੀ ਦੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਭੈਣ ਨੇ ਫਾਹਾ ਲੈ ਲਿਆ ਹੈ। ਇਸ ਮਾਮਲੇ 'ਚ ਮ੍ਰਿਤਕਾ ਦੇ ਪਤੀ ਗੁਰਿੰਦਰ ਪਾਲ ਸਿੰਘ ਅਤੇ ਉਸ ਦੇ ਭਰਾ ਵਿੱਕੀ, ਪਿਤਾ ਕਮਲ ਕੁਮਾਰ ਅਤੇ ਮਾਤਾ ਪੁਸ਼ਪਾ ਰਾਣੀ ਦੇ ਖਿਲਾਫ ਮਾਮਲਾ ਦਰਜ ਕਰ ਗਿਆ ਹੈ।
ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ
NEXT STORY