ਜਲੰਧਰ (ਧਵਨ)-ਦਿੱਲੀ 'ਚ ਆਮ ਆਦਮੀ ਪਾਰਟੀ ਦੇ ਉਭਾਰ ਅਤੇ ਉਸ ਤੋਂ ਬਾਅਦ ਆਪ ਦੀ ਪੰਜਾਬ 'ਚ ਸ਼ੁਰੂ ਹੋਈਆਂ ਸਿਆਸੀ ਗਤੀਵਿਧੀਆਂ ਨੂੰ ਦੇਖਦੇ ਹੋਏ ਅਤੇ ਨਗਰ ਨਿਗਮ ਅਤੇ ਕੌਂਸਲ ਚੋਣਾਂ 'ਚ ਟਿਕਟਾਂ ਦੀ ਵੰਡ ਨੂੰ ਲੈ ਕੇ ਪੈਦਾ ਹੋਈ ਖਿੱਚੋਤਾਣ ਤੋਂ ਬਾਅਦ ਕਾਂਗਰਸੀ ਵਿਧਾਇਕ ਫਿਰ ਤੋਂ ਦਿੱਲੀ ਦਰਬਾਰ ਵਲ ਰੁਖ ਕਰਨ ਜਾ ਰਹੇ ਹਨ।
ਕਾਂਗਰਸੀ ਵਿਧਾਇਕਾਂ ਤੋਂ ਪਤਾ ਲੱਗਿਆ ਹੈ ਕਿ 22 ਫਰਵਰੀ ਨੂੰ ਪਠਾਨਕੋਟ, ਹੁਸ਼ਿਆਰਪੁਰ, ਫਗਵਾੜਾ, ਮੋਹਾਲੀ, ਬਠਿੰਡਾ, ਮੋਗਾ ਆਦਿ ਨਗਰ ਨਿਗਮਾਂ ਦੀਆਂ ਚੋਣਾਂ ਪੂਰੀਆਂ ਹੋ ਜਾਣਗੀਆਂ ਅਤੇ 25 ਫਰਵਰੀ ਨੂੰ ਨਗਰ ਕੌਂਸਲਾਂ ਵੋਟਾਂ ਪੈਣਗੀਆਂ। ਨਗਰ ਨਿਗਮ ਚੋਣਾਂ ਦੀ ਗਿਣਤੀ 26 ਫਰਵਰੀ ਨੂੰ ਹੋਵੇਗੀ, ਜਦੋਂ ਕਿ ਨਗਰ ਕੌਂਸਲ ਚੋਣਾਂ ਦੀ ਨਤੀਜੇ 25 ਨੂੰ ਹੀ ਦੇਰ ਰਾਤ ਤੱਕ ਆ ਜਾਣਗੇ।
ਕਾਂਗਰਸੀ ਵਿਧਾਇਕਾਂ ਨੇ ਦੱਸਿਆ ਕਿ ਚੋਣਾਂ ਤੋਂ ਮੁਕਤ ਹੁੰਦੇ ਹੀ ਸਾਰੇ ਨੇਤਾ ਦਿੱਲੀ ਜਾ ਕੇ ਕਾਂਗਰਸ ਦੀ ਪ੍ਰਧਾਨਗੀ 'ਚ ਮੁਲਾਕਾਤ ਕਰਨਗੇ। ਕਾਂਗਰਸੀ ਵਿਧਾਇਕਾਂ ਨੇ ਤਾਂ ਹੁਣ ਖੁੱਲ੍ਹੇਆਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਲਾਬਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ।
ਦਿਨ-ਦਿਹਾੜੇ ਸ਼ਰੇਆਮ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ
NEXT STORY