ਬਟਾਲਾ (ਬੇਰੀ)-ਚੋਰੀ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਚੋਰ ਬੇਖੌਫ ਹੋ ਕੇ ਸ਼ਰੇਆਮ ਚੋਰੀ ਕਰ ਜਾਂਦੇ ਹਨ ਅਤੇ ਉਨ੍ਹਾਂ ਨੂੰ ਪੁਲਸ ਤਾਂ ਕੀ ਰੱਬ ਦਾ ਡਰ ਵੀ ਨਹੀਂ ਹੁੰਦਾ। ਇਥੋਂ ਦੇ ਨਜ਼ਦੀਕੀ ਪਿੰਡ ਚੌੜੇ ਵਿਖੇ ਚੋਰਾਂ ਨੇ ਘਟੀਆ ਕਰਤੂਤ ਨੂੰ ਅੰਜਾਮ ਦਿੰਦੇ ਹੋਏ ਗੁਰਦੁਆਰਾ ਬਾਬਾ ਸੱਦੋਆਣਾ ਸਾਹਿਬ ਵਿਖੇ ਗੋਲਕ ਚੋਰੀ ਕੀਤੀ ਅਤੇ ਫਰਾਰ ਹੋ ਗਏ।ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਪੂਰਨ ਸਿੰਘ ਅਤੇ ਕਾਬਲ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਹ ਬੀਤੀ ਰਾਤ ਸਾਢੇ 7 ਵਜੇ ਦੇ ਕਰੀਬ ਗੁਰਦੁਆਰਾ ਬਾਬਾ ਸੱਦੋਆਣਾ ਸਾਹਿਬ ਵਿਖੇ ਸੁਖਆਸਨ ਕਰਵਾਉਣ ਉਪਰੰਤ ਗੁਰਦੁਆਰਾ ਸਾਹਿਬ ਵਿਚ ਬਣੀ ਰਿਹਾਇਸ਼ ਵਿਚ ਚਲਾ ਗਿਆ ਅਤੇ ਸਵੇਰੇ 3.30 ਵਜੇ ਗੁਰਦੁਆਰੇ ਅੰਦਰ ਗਿਆ ਤਾਂ ਦੇਖਿਆ ਕਿ ਗੁਰਦੁਆਰੇ ਦੀ ਗੋਲਕ ਚੋਰਾਂ ਵਲੋਂ ਕਿਸੇ ਸੱਬਲ ਨਾਲ ਤੋੜ ਕੇ ਅੰਦਰੋਂ ਚੜਾਵਾ ਚੋਰੀ ਕੀਤਾ ਜਾ ਚੁੱਕਿਆ ਹੈ।
ਇਸ ਤੋਂ ਬਾਅਦ ਉਨ੍ਹਾਂ ਸਪੀਕਰ ਰਾਹੀਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਕ ਵਾਰ ਫਿਰ ਦਿੱਲੀ ਦਰਬਾਰ ਵਲ ਰੁਖ ਕਰਨਗੇ ਕਾਂਗਰਸੀ
NEXT STORY