ਫਰੀਦਕੋਟ-ਬਹੁਚਰਚਿਤ ਸ਼ਰੂਤੀ ਅਗਵਾ ਕਾਂਡ ਦੇ ਮੁੱਖ ਦੋਸ਼ੀ ਨਿਸ਼ਾਨ ਸਿੰਘ ਨੂੰ ਅਦਾਲਤ 'ਚ 5 ਸਾਲ ਦੀ ਕੈਦ ਅਤੇ 7,000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਨਿਸ਼ਾਨ ਸਿੰਘ ਜਬਰ-ਜਨਾਹ ਦੇ ਦੋਸ਼ਾਂ 'ਚ ਪਹਿਲਾਂ ਹੀ ਦੂਹਰੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਨਿਸ਼ਾਨ ਸਿੰਘ ਨੇ 15 ਜਨਵਰੀ, 2013 ਨੂੰ ਸ਼ਰੂਤੀ ਅਗਵਾਕਾਂਡ ਦੇ ਮੁੱਖ ਗਵਾਹਾਂ ਨੂੰ ਫੋਨ 'ਤੇ ਧਮਕੀਆਂ ਦਿੱਤੀਆਂ ਸਨ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਉਕਤ ਸਜ਼ਾ ਸੁਣਾਈ ਹੈ। ਇਸ ਕੇਸ 'ਚ ਲੰਬੇ ਸਮੇਂ ਤੋਂ ਸੁਣਵਾਈ ਚੱਲ ਰਹੀ ਸੀ। ਨਿਸ਼ਾਨ ਸਿੰਘ ਨੂੰ ਪੁਲਸ ਨੇ ਉਸ ਨੂੰ ਗੋਆ ਤੋਂ ਗ੍ਰਿਫਤਾਰ ਕੀਤਾ ਸੀ।
ਬਟਾਲਾ 'ਚ ਹੋਈ ਖੂਨੀ ਝੜਪ ਦੇ ਮਾਮਲੇ 'ਚ ਅਕਾਲੀਆਂ 'ਤੇ ਮਾਮਲਾ ਦਰਜ (ਵੀਡੀਓ)
NEXT STORY