ਮਮਦੋਟ (ਸੰਜੀਵ) - ਸੈਕਟਰ ਫਿਰੋਜ਼ਪੁਰ ਅਧੀਨ ਪੈਂਦੀ ਬੀ.ਐੱਸ.ਐਫ. ਦੀ ਨਿਊ ਮੁਹੰਮਦੀ ਵਾਲਾ ਵਿਖੇ ਸੀਮਾ ਸੁਰੱਖਿਆ ਬਲ ਦੀ 105 ਬਟਾਲੀਅਨ ਦੇ ਜਵਾਨਾਂ ਵੱਲੋਂ ਸਰਚ ਅਭਿਆਨ ਦੌਰਾਨ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਐੱਸ.ਐੱਫ. ਫਿਰੋਜ਼ਪੁਰ ਰੇਂਜ ਦੇ ਡੀ ਆਈ.ਜੀ. ਰਵੀ ਕੁਮਾਰ ਥਾਪਾ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਹਾਸਿਲ ਹੋਈ ਸੀ ਕਿ ਨਿਊ ਮੁਹੰਮਦੀ ਵਾਲਾ ਚੌਂਕੀ ਦੇ ਤਾਰੋਂ ਪਾਰ ਇੱਧਰ ਭਾਰਤੀ ਖੇਤਰ 'ਚ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਦੀ ਖੇਪ ਭੇਜੀ ਜਾ ਸਕਦੀ ਹੈ, ਜਿਸ ਦੇ ਅਧਾਰ 'ਤੇ ਜਵਾਨਾਂ ਵੱਲੋਂ ਪੂਰੀ ਤਰ੍ਹਾਂ ਨਾਲ ਚੌਕਸੀ ਵਰਤੀ ਜਾ ਰਹੀ ਸੀ।
ਸ਼ੁੱਕਰਵਾਰ ਸਵੇਰੇ ਪਿੱਲਰ ਨੰ: 183/84 ਵਿਖੇ ਤਾਰੋਂ ਪਾਰ ਕੁਝ ਹਿੱਲਜੁੱਲ ਦਿਖਾਈ ਦਿੱਤੀ। ਜਵਾਨਾਂ ਵੱਲੋਂ ਲਲਕਾਰਾਂ ਮਾਰੇ ਜਾਣ 'ਤੇ ਤਸਕਰ ਵਾਪਸ ਭੱਜਣ 'ਚ ਕਾਮਯਾਬ ਹੋ ਗਏ। ਬੀ.ਐੱਸ.ਐੱਫ ਦੇ ਅਧਿਕਾਰੀਆਂ ਅਤੇ ਜਾਵਾਨਾਂ ਵੱਲੋਂ ਸਵੇਰੇ ਕਰੀਬ ਗਿਆਰਾਂ ਵਜੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਵੱਖ-ਵੱਖ ਪੈਕਟਾਂ 'ਚ ਪੰਜ ਕਿਲੋਗਰਾਮ ਹੈਰੋਇਨ ਬਰਾਮਦ ਕੀਤੀ ਗਈ।
ਸ਼ਰੂਤੀ ਅਗਵਾ ਕਾਂਡ ਦੇ ਦੋਸ਼ੀ ਨਿਸ਼ਾਨ ਸਿੰਘ ਨੂੰ 7 ਸਾਲ ਦੀ ਸਜ਼ਾ
NEXT STORY