ਰੂਪਨਗਰ (ਵਿਜੇ) : ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ 'ਚ ਬਦਲ ਗਈਆਂ ਜਦੋਂ ਬਾਰਾਤੀਆਂ ਦੀ ਗੱਡੀ ਨਾਲ ਭਿਆਨਕ ਹਾਦਸਾ ਵਾਪਰ ਗਿਆ। ਜਿਸ ਵਿਚ 5 ਬਰਾਤੀਆਂ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਲੱਗਭਗ 8 ਵਜੇ ਨਵਾਂਸ਼ਹਿਰ ਤੋਂ ਖਰੜ ਵਲ ਬਰਾਤੀ ਇਕ ਟੈਂਪੂ ਟ੍ਰੈਵਲਰ ਵਿਚ ਸਵਾਰ ਹੋ ਕੇ ਜਾ ਰਹੇ ਹਨ ਕਿ ਜਿਵੇਂ ਹੀ ਟੈਂਪੂ ਟ੍ਰੈਵਲਰ ਰੂਪਨਗਰ-ਨਵਾਂਸ਼ਹਿਰ ਹਾਈਵੇ 'ਤੇ ਪਿੰਡ ਜਮੀਤਗੜ੍ਹ ਭੱਲਾ ਨੇੜੇ ਪੁੱਜਾ ਤਾਂ ਸਾਹਮਣੇ ਆ ਰਹੇ ਕੈਂਟਰ ਨਾਲ ਸਿੱਧੀ ਟੱਕਰ ਹੋ ਗਈ।
ਖਬਰ ਲਿਖੇ ਜਾਣ ਤੱਕ ਹਾਦਸੇ ਦੇ ਸਪੱਸ਼ਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ। ਇਸ ਵਿਚ ਸਵਾਰ ਬਵਨ (8), ਪਰਮਜੀਤ ਸਿੰਘ, ਨਿਤੀਸ਼ ਕੁਮਾਰ, ਸੰਦੀਪ, ਬਾਲਾ ਅਤੇ ਇਕ ਸਾਂਘਾ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ, ਜਦਕਿ ਜ਼ਖ਼ਮੀਆਂ ਵਿਚ ਭੋਲਾ ਸਿੰਘ, ਰਾਜ ਕੁਮਾਰ, ਹਰਪਾਲ ਕੌਰ ਬੱਬੀ, ਬਲਵਿੰਦਰ ਕੌਰ ਦਾ ਨਾਂ ਸ਼ਾਮਲ ਹੈ। ਕੈਂਟਰ ਡਰਾਈਵਰ ਦੀ ਪਛਾਣ ਭੋਲਾ ਨਿਵਾਸੀ ਪਨਿਆਲੀ ਵਜੋਂ ਹੋਈ ਹੈ। ਹਾਦਸੇ ਮਗਰੋਂ ਜ਼ਖ਼ਮੀਆਂ ਨੂੰ ਹਾਈਵੇ ਪੈਟਰੋਲਿੰਗ ਦੇ ਮੁਲਾਜ਼ਮਾਂ ਜੋਗਾ ਸਿੰਘ, ਜਸਵੰਤ ਸਿੰਘ, ਵਿਜੇ ਕੁਮਾਰ ਅਤੇ ਇੰਦਰ ਸਿੰਘ ਦੀ ਮਦਦ ਨਾਲ ਰਿਆਤ ਕਾਲਜ ਦੀ ਐਂਬੂਲੈਂਸ ਦੀ ਸਹਾਇਤਾ ਨਾਲ ਰੂਪਨਗਰ ਹਸਪਤਾਲ ਲਿਆਂਦਾ ਗਿਆ। ਡੀ. ਐੱਸ. ਪੀ. ਬਲਾਚੌਰ ਦਿਗਵਿਜੇ ਕਪਿਲ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦਾ ਜਾਇਜ਼ਾ ਲਿਆ।
ਡੂੰਘੇ-ਡੂੰਘੇ ਟੋਏ ਰਾਹਗੀਰਾਂ ਲਈ ਬਣੇ ਵੱਡੀ ਮੁਸੀਬਤ!
NEXT STORY