ਜਲੰਧਰ- ਪੀ. ਐੱਮ. ਨਰਿੰਦਰ ਮੋਦੀ ਦਾ ਸੂਟ 4 ਕਰੋੜ 41 ਲੱਖ ਰੁਪਏ 'ਚ ਨਿਲਾਮ ਹੋ ਗਿਆ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿਸੇ ਨਾਮੀ ਸ਼ਖਸੀਅਤ ਦੀ ਪਹਿਨੀ ਹੋਈ ਚੀਜ਼ ਇੰਨੀ ਵੱਡੀ ਕੀਮਤ 'ਚ ਨਿਲਾਮ ਹੋਈ ਹੋਵੇ। ਇਸ ਤੋਂ ਪਹਿਲਾਂ ਕਈ ਹਾਲੀਵੁੱਡ ਅਤੇ ਬਾਲੀਵੁੱਡ ਸੈਲੀਬ੍ਰਿਟੀਜ਼ ਦੇ ਪਹਿਨੇ ਹੋਏ ਗਹਿਣੇ ਅਤੇ ਕੱਪੜੇ, ਇਥੋਂ ਤੱਕ ਕਿ ਸਾਹ ਵੀ ਉੱਚੀ ਕੀਮਤ 'ਤੇ ਨਿਲਾਮ ਕੀਤੇ ਜਾ ਚੁੱਕੇ ਹਨ।
► 1994 'ਚ 80 ਹਜ਼ਾਰ ਰੁਪਏ 'ਚ ਵਿਕੀ ਸੀ ਮਾਧੁਰੀ ਦੀ 'ਧਕ-ਧਕ' ਡਰੈੱਸ।
► ਸੰਨ 2009 'ਚ ਸਲਮਾਨ ਖਾਨ ਦਾ ਟਾਵਲ ਹਾਂਗਕਾਂਗ 'ਚ ਰਹਿਣ ਵਾਲੇ ਉਸ ਦੇ ਇਕ ਫੈਨ ਨੇ 1.42 ਲੱਖ ਰੁਪਏ 'ਚ ਖਰੀਦਿਆ।
► ਫਿਲਮ 'ਉਮਰਾਓ ਜਾਨ' 'ਚ ਫਾਰੁਖ ਸ਼ੇਖ ਦੀ ਫਿਰੋਜ਼ਾ ਅੰਗੂਠੀ ਨੂੰ 2012 'ਚ ਨੇਵੀਲੇਟੱਲੀ ਦੇ ਆਕਸ਼ਨ ਹਾਊਸ ਨੇ 96 ਹਜ਼ਾਰ ਰੁਪਏ 'ਚ ਨਿਲਾਮ ਕੀਤਾ।
► ਮੰਨੀ-ਪ੍ਰਮੰਨੀ ਅਮਰੀਕਨ ਗਾਇਕਾ ਅਤੇ ਐਕਟ੍ਰੈੱਸ ਬ੍ਰਿਟਨੀ ਸਪੀਅਰਜ਼ ਦਾ ਚਬਾਇਆ ਹੋਇਆ ਬਬਲ ਗਮ ਇਕ ਵਿਅਕਤੀ ਨੇ 14 ਹਜ਼ਾਰ ਡਾਲਰ 'ਚ ਖਰੀਦਿਆ ਸੀ।
► ਫਿਲਮ 'ਲਗਾਨ' 'ਚ ਆਮਿਰ ਖਾਨ ਦਾ ਬੱਲਾ ਲਾਹੌਰ 'ਚ ਇਕ ਨਿਲਾਮੀ ਦੌਰਾਨ 60 ਲੱਖ ਰੁਪਏ 'ਚ ਵਿਕਿਆ ਸੀ। ਇਹ ਪੈਸਾ ਇਮਰਾਨ ਖਾਨ ਦੇ ਕੈਂਸਰ ਹਸਪਤਾਲ ਨੂੰ ਦਾਨ ਕਰ ਦਿੱਤਾ ਗਿਆ ਸੀ।
► ਬ੍ਰੈਡ ਪਿਟ ਅਤੇ ਐਂਜਿਲਾ ਜੌਲੀ ਦੇ ਸਾਹ ਆਨਲਾਈਨ ਕਸੀਨੋ ਗੋਲਡਨ ਪਲੇਸ ਡਾਟ ਕਾਮ ਨੂੰ 529.99 ਡਾਲਰ 'ਚ ਨਿਲਾਮ ਕੀਤੇ ਗਏ।
► ਮਾਈਕਲ ਜੈਕਸਨ ਦਾ ਗੰਦਾ ਅੰਡਰਵੀਅਰ 1 ਮਿਲੀਅਨ ਡਾਲਰ 'ਚ ਵਿਕਿਆ। ਉਸ ਦੌਰਾਨ ਉਨ੍ਹਾਂ 'ਤੇ ਸ਼ੋਸ਼ਣ ਦੇ ਦੋਸ਼ ਦੀ ਜਾਂਚ ਚੱਲ ਰਹੀ ਸੀ।
► 'ਦਿ ਸੈਵਨ ਯੀਅਰ ਈਚ' 'ਚ ਮਾਰਲਿਨ ਮੁਨਰੋ ਦੀ ਆਈਕਾਨਿਕ ਡਰੈੱਸ ਕੈਲੀਫੋਰਨੀਆ 'ਚ 4.6 ਮਿਲੀਅਨ ਡਾਲਰ 'ਚ ਨਿਲਾਮ ਕੀਤੀ ਗਈ ਸੀ।
► ਸਕਾਰਲੇਟ ਨੇ ਵੈੱਬਸਾਈਟ ਈਬੇ 'ਤੇ ਆਪਣਾ ਗੰਦਾ ਟੀਸ਼ੂ ਪੇਪਰ ਆਕਸ਼ਨ ਲਈ ਰੱਖਿਆ ਸੀ, ਇਸ ਨਾਲ ਉਸ ਨੇ ਆਪਣਾ ਨੱਕ ਪੂੰਝਿਆ ਸੀ।
ਚੋਣਾਂ 'ਚੋਂ ਨਾਮ ਵਾਪਸ ਲੈਣ ਤੋਂ ਬਾਅਦ ਕਾਂਗਰਸ ਨੇਤਾ ਨੇ ਕੀਤੀ ਆਤਮਹੱਤਿਆ (ਵੀਡੀਓ)
NEXT STORY