ਡਰ ਦਾ ਇਕ ਬਹੁਤ ਡੂੰਘਾ ਅਰਥ ਹੈ। ਡਰ ਤੋਂ ਭਾਵ ਹੈ ਜੋ ਸੁੰਗੇੜ ਦੇਵੇ। ਜਦੋਂ ਤੁਸੀਂ ਡਰੇ ਹੋਏ ਹੁੰਦੇ ਹੋ ਤਾਂ ਸੁੰਗੜ ਜਾਂਦੇ ਹੋ। ਜਦੋਂ ਤੁਸੀਂ ਪ੍ਰਸੰਨ ਹੁੰਦੇ ਹੋ ਤਾਂ ਫੈਲ ਜਾਂਦੇ ਹੋ। ਜਦੋਂ ਕੋਈ ਵਿਅਕਤੀ ਡਰਿਆ ਹੋਇਆ ਹੁੰਦਾ ਹੈ ਤਾਂ ਉਸ ਦੀ ਆਤਮਾ ਸੁੰਗੜ ਜਾਂਦੀ ਹੈ ਅਤੇ ਉਸ ਦੇ ਸਰੀਰ ਵਿਚ ਬਹੁਤ ਜਗ੍ਹਾ ਰਹਿ ਜਾਂਦੀ ਹੈ, ਜਿਥੇ ਕੋਈ ਦੂਜੀ ਆਤਮਾ ਦਾਖਲ ਹੋ ਸਕਦੀ ਹੈ।
ਇਕ ਨਹੀਂ, ਬਹੁਤ ਸਾਰੀਆਂ ਆਤਮਾਵਾਂ ਇਕਦਮ ਦਾਖਲ ਹੋ ਸਕਦੀਆਂ ਹਨ। ਇਸ ਲਈ ਡਰ ਦੀ ਸਥਿਤੀ ਵਿਚ ਕੋਈ ਆਤਮਾ ਕਿਸੇ ਸਰੀਰ ਵਿਚ ਜਾਂਦੀ ਹੈ ਅਤੇ ਇੰਝ ਕਰਨ ਦਾ ਕਾਰਨ ਇਹ ਹੁੰਦਾ ਹੈ ਕਿ ਉਸ ਦੇ ਜੋ ਰਸ ਹਨ, ਉਹ ਸਰੀਰ ਨਾਲ ਬੱਝੇ ਹਨ। ਆਤਮਾ ਦੂਜੇ ਸਰੀਰ ਵਿਚ ਦਾਖਲ ਹੋ ਕੇ ਰਸ ਲੈਣ ਦੀ ਕੋਸ਼ਿਸ਼ ਕਰਦੀ ਹੈ। ਇਸ ਦੀ ਪੂਰੀ ਸੰਭਾਵਨਾ ਹੈ। ਇਸ ਦੇ ਪੂਰੇ ਤੱਥ ਹਨ। ਇਸ ਦੀ ਪੂਰੀ ਅਸਲੀਅਤ ਹੈ।
ਇਸ ਦਾ ਮਤਲਬ ਹੋਇਆ ਕਿ ਇਕ ਤਾਂ ਡਰਿਆ ਵਿਅਕਤੀ ਹਮੇਸ਼ਾ ਖਤਰੇ ਵਿਚ ਹੁੰਦਾ ਹੈ ਕਿਉਂਕਿ ਉਹ ਸੁੰਗੜੀ ਹਾਲਤ ਵਿਚ ਹੁੰਦਾ ਹੈ। ਉਹ ਆਪਣੇ ਮਕਾਨ ਵਿਚ, ਆਪਣੇ ਘਰ ਦੇ ਕਮਰੇ ਵਿਚ ਰਹਿੰਦਾ ਹੈ, ਬਾਕੀ ਉਸ ਦੇ ਕਮਰੇ ਖਾਲੀ ਪਏ ਰਹਿੰਦੇ ਹਨ। ਬਾਕੀ ਕਮਰਿਆਂ ਵਿਚ ਦੂਜੇ ਲੋਕ ਮਹਿਮਾਨ ਬਣ ਸਕਦੇ ਹਨ। ਕਦੇ-ਕਦੇ ਸ੍ਰੇਸ਼ਠ ਆਤਮਾਵਾਂ ਵੀ ਸਰੀਰ ਵਿਚ ਦਾਖਲ ਹੁੰਦੀਆਂ ਹਨ ਪਰ ਉਨ੍ਹਾਂ ਦਾ ਦਾਖਲਾ ਦੂਜੇ ਕਾਰਨਾਂ ਕਰ ਕੇ ਹੁੰਦਾ ਹੈ। ਕੁਝ ਰਹਿਮ ਦੇ ਕੰਮ ਹਨ ਜੋ ਸਰੀਰ ਤੋਂ ਬਿਨਾਂ ਨਹੀਂ ਕੀਤੇ ਜਾ ਸਕਦੇ। ਜਿਵੇਂ ਸਮਝੋ ਇਕ ਘਰ ਵਿਚ ਅੱਗ ਲੱਗੀ ਹੈ ਅਤੇ ਕੋਈ ਅੱਗ ਬੁਝਾਉਣ ਨਹੀਂ ਜਾ ਰਿਹਾ। ਭੀੜ ਬਾਹਰ ਘਿਰੀ ਖੜ੍ਹੀ ਹੈ ਪਰ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਅੱਗ ਵਿਚ ਅੱਗੇ ਵਧੇ। ਅਚਾਨਕ ਇਕ ਆਦਮੀ ਅੱਗੇ ਵਧਦਾ ਹੈ। ਬਾਅਦ 'ਚ ਉਹ ਆਦਮੀ ਦੱਸਦਾ ਹੈ ਕਿ ਉਸ ਨੂੰ ਸਮਝ ਨਹੀਂ ਆਇਆ ਕਿ ਉਹ ਕਿਸ ਤਾਕਤ ਦੇ ਅਸਰ ਹੇਠ ਅੱਗੇ ਵਧ ਗਿਆ।
ਸ਼ਰਧਾ ਦੀ ਕੁੱਖ 'ਚ ਗਿਆਨ ਪਲਦੈ
NEXT STORY