ਫਗਵਾੜਾ (ਵਿਕਰਮ ਜਲੋਟਾ) : ਪੰਜਾਬ ਦੇ 6 ਨਗਰ ਨਿਗਮਾਂ ਲਈ ਵੋਟਾਂ ਪੈਣ ਦਾ ਸਿਲਸਿਲਾ ਸਵੇਰ 8 ਵਜੇ ਤੋਂ ਹੀ ਸ਼ੁਰੂ ਹੋ ਚੁੱਕਾ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਜਿਥੇ ਸੂਬੇ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਥੇ ਹੀ ਫਗਵਾੜਾ ਦੇ ਲੋਕ ਵੀ ਇਨ੍ਹਾਂ ਚੋਣਾਂ ਵਿਚ ਪਿੱਛੇ ਨਹੀਂ ਰਹੇ ਹਨ। ਸੂਤਰਾਂ ਮੁਤਾਬਕ 4.30 ਵਜੇ ਤਕ 65 ਫੀਸਦੀ ਵੋਟਿੰਗ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ 6 ਨਗਰ ਨਿਗਮਾਂ ਲਈ ਵੋਟਾਂ ਹੋ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਦੇ ਨਤੀਜੇ 26 ਫਰਵਰੀ ਨੂੰ ਨਿਕਲਣਗੇ। ਵੋਟਾਂ ਦਾ ਸਿਲਸਿਲਾ ਸਵੇਰੇ 8 ਵਜੇ ਤੋਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਸ਼ਾਮ 5 ਵਜੇ ਤਕ ਜਾਰੀ ਰਹੇਗਾ।
ਚੋਣਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ (ਵੀਡੀਓ)
NEXT STORY