ਇਕ ਬਹੁਤ ਵੱਡੇ ਠੇਕੇਦਾਰ ਕੋਲ ਹਜ਼ਾਰਾਂ ਮਜ਼ਦੂਰ ਕੰਮ ਕਰਦੇ ਸਨ। ਇਕ ਵਾਰ ਉਸ ਖੇਤਰ ਦੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਕੇ ਹੜਤਾਲ ਕਰ ਦਿੱਤੀ, ਜੋ ਮਹੀਨਿਆਂ ਬੱਧੀ ਚੱਲਦੀ ਰਹੀ। ਨਤੀਜੇ ਵਜੋਂ ਮਜ਼ਦੂਰ ਭੁੱਖੇ ਮਰਨ ਲੱਗੇ ਅਤੇ ਰੋਜ਼ੀ-ਰੋਟੀ ਕਮਾਉਣ ਲਈ ਦੂਜੀਆਂ ਬਸਤੀਆਂ ਵਿਚ ਚਲੇ ਗਏ ਪਰ ਦੂਜੀਆਂ ਬਸਤੀਆਂ ਦੇ ਗਰੀਬ ਮਜ਼ਦੂਰ ਇਸ ਬਸਤੀ ਵਿਚ ਆ ਪਹੁੰਚੇ। ਠੇਕੇਦਾਰ ਰੋਜ਼ ਅਜਿਹੇ ਵਿਅਕਤੀਆਂ ਦੀ ਭਾਲ ਵਿਚ ਰਹਿੰਦਾ ਸੀ ਜੋ ਉਸ ਦੇ ਠੇਕੇ ਦਾ ਕੰਮ ਪੂਰਾ ਕਰ ਸਕਣ। ਇਸ ਲਈ ਇਕ ਦਿਨ ਉਹ ਬਸਤੀ ਦੇ ਚੌਕ 'ਤੇ ਆ ਕੇ ਖੜ੍ਹਾ ਹੋ ਗਿਆ।
ਉਸੇ ਵੇਲੇ ਇਕ ਮਜ਼ਦੂਰ ਮੋਢੇ 'ਤੇ ਬੇਲਚਾ ਰੱਖ ਕੇ ਉਥੇ ਆਇਆ। ਠੇਕੇਦਾਰ ਨੇ ਉਸ ਨੂੰ ਪੁੱਛਿਆ,''ਕੀ ਮਜ਼ਦੂਰੀ ਲਵੇਂਗਾ?''
ਮਜ਼ਦੂਰ ਬੋਲਿਆ,''12 ਆਨੇ।''
ਠੇਕੇਦਾਰ ਨੇ ਉਸ ਨੂੰ ਕਿਹਾ,''ਚੰਗਾ ਦੇਵਾਂਗਾ, ਜਾ ਕੇ ਮੇਰੇ ਇੱਟਾਂ ਦੇ ਭੱਠੇ ਲਈ ਮਿੱਟੀ ਪੁੱਟ।''
ਇਸ ਤੋਂ ਬਾਅਦ ਦੂਜਾ ਮਜ਼ਦੂਰ ਉਥੇ ਆਇਆ। ਠੇਕੇਦਾਰ ਨੇ ਉਸ ਨੂੰ ਵੀ ਮਜ਼ਦੂਰੀ ਪੁੱਛੀ। ਉਹ ਬੋਲਿਆ,''3 ਰੁਪਏ।''
ਠੇਕੇਦਾਰ ਨੇ ਉਸ ਨੂੰ ਖਦਾਨ ਵਿਚ ਕੋਲੇ ਦੇ ਕੰਮ 'ਤੇ ਭੇਜ ਦਿੱਤਾ। ਤੀਜੇ ਮਜ਼ਦੂਰ ਨੇ ਬੜੇ ਮਾਣ ਨਾਲ 10 ਰੁਪਏ ਆਪਣੀ ਮਜ਼ਦੂਰੀ ਦੱਸੀ। ਠੇਕੇਦਾਰ ਨੇ ਉਸ ਨੂੰ ਹੀਰਿਆਂ ਦੀ ਖਦਾਨ ਵਿਚ ਭੇਜ ਦਿੱਤਾ।
ਸ਼ਾਮ ਨੂੰ ਤਿੰਨੇ ਮਜ਼ਦੂਰੀ ਲੈਣ ਲਈ ਪਹੁੰਚੇ। ਪਹਿਲੇ ਨੇ 100 ਟੋਕਰੀ ਮਿੱਟੀ ਪੁੱਟੀ। ਦੂਜੇ ਨੇ 10 ਮਣ ਕੋਲਾ ਕੱਢਿਆ ਅਤੇ ਤੀਜੇ ਨੂੰ ਇਕ ਹੀਰਾ ਮਿਲਿਆ। ਤਿੰਨਾਂ ਦੇ ਹੱਥ 'ਤੇ ਜਦੋਂ ਮਜ਼ਦੂਰੀ ਰੱਖੀ ਗਈ ਤਾਂ ਪਹਿਲਾ ਮਜ਼ਦੂਰ ਤੀਜੇ ਮਜ਼ਦੂਰ ਦੇ ਹੱਥ 'ਤੇ 10 ਰੁਪਏ ਦੇਖ ਕੇ ਨਾਰਾਜ਼ ਹੋ ਗਿਆ।
ਠੇਕੇਦਾਰ ਬੋਲਿਆ,''ਤੇਰੀ ਮਜ਼ਦੂਰੀ ਤੂੰ ਹੀ ਤੈਅ ਕੀਤੀ ਸੀ, ਜਿਸ ਵਿਚ ਜਿੰਨੀ ਸ਼ਕਤੀ ਤੇ ਇੱਛਾ ਸੀ, ਉਸ ਨੇ ਓਨੀ ਮਜ਼ਦੂਰੀ ਦੱਸੀ ਅਤੇ ਸਾਰਿਆਂ ਨੇ ਕੰਮ ਵੀ ਉਸੇ ਦੇ ਅਨੁਸਾਰ ਕੀਤਾ।''
ਇਹ ਸੁਣ ਕੇ ਪਹਿਲਾ ਮਜ਼ਦੂਰ ਚੁੱਪ ਕਰ ਗਿਆ। ਨਿਚੋੜ ਇਹ ਹੈ ਕਿ ਸ਼ਕਤੀ ਹੀ ਜੀਵਨ ਹੈ। ਕਮਜ਼ੋਰੀ ਹੀ ਮੌਤ ਹੈ। ਇਸ ਲਈ ਆਸਵੰਦ, ਦ੍ਰਿੜ੍ਹ ਤੇ ਅਨੁਕੂਲ ਵਿਚਾਰਾਂ ਨੂੰ ਅਪਣਾ ਕੇ ਹੀ ਉਸ ਅਨੁਸਾਰ ਕਰਮ ਕਰਨਾ ਚਾਹੀਦਾ ਹੈ।
ਆਤਮਾ ਨੂੰ ਕਮਜ਼ੋਰ ਬਣਾਉਂਦੈ ਡਰ
NEXT STORY