ਖਰੜ : ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਹੋਈ ਸ਼ਾਨਦਾਰ ਜਿੱਤ 'ਤੇ ਇਕ ਗਾਇਕ ਨੂੰ ਗੀਤ ਗਾਉਣਾ ਅਤੇ ਉਸ ਨੂੰ ਯੂ-ਟਿਊਬ 'ਤੇ ਅਪਲੋਡ ਕਰਨਾ ਉਸ ਵੇਲੇ ਭਾਰੀ ਪੈ ਗਿਆ ਜਦੋਂ ਉਸੇ ਦੇ ਘਰ ਵਿਚ ਦਾਖਲ ਹੋ ਨਾਕਾਬਪੋਸ਼ਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਕੁਝ ਲੋਕਾਂ ਨੇ ਮੁੰਡੀ ਖਰੜ ਵਾਸੀ ਇਕ ਗਾਇਕ ਨੂੰ ਉਸੇ ਦੇ ਫਲੈਟ 'ਚ ਜ਼ਬਰਨ ਦਾਖਲ ਹੋ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਇੰਨਾ ਹੀ ਨਹੀਂ ਪਿਸਤੌਲ ਦੀ ਨੋਕ 'ਤੇ ਉਸ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੱਤਾ। ਖਰੜ ਦੇ ਸਿਵਲ ਹਸਪਤਾਲ ਵਿਚ ਦਾਖਲ ਅਨਰੀਕ ਜੋਗੀ ਨੇ ਦੱਸਿਆ ਕਿ ਉਸ ਨੇ ਇਕ ਹਫਤੇ ਪਹਿਲਾਂ ਆਪਣੇ ਪਟਿਆਲਾ ਦੇ ਦੋਸਤ ਗੁਰਦੀਪ ਸਿੰਘ ਵਲੋਂ ਲਿਖਿਆ ਇਕ ਗੀਤ ਗਾਇਆ ਸੀ। ਇਹ ਗੀਤ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ 'ਚ ਗਾਇਆ ਗਿਆ ਸੀ। ਇਸ ਗੀਤ ਦੀਆਂ ਕੁਝ ਪੰਕਤੀਆਂ ਪੰਜਾਬ 'ਤੇ ਅਧਾਰਿਤ ਸਨ।
ਪੀੜਤ ਨੇ ਦੱਸਿਆ ਕਿ ਉਸ ਵਲੋਂ ਗਾਏ ਗੀਤ ਵਿਚ ਇਹ ਕਿਹਾ ਗਿਆ ਸੀ ਕਿ ਹੁਣ ਪੰਜਾਬ 'ਚ ਵੀ 'ਆਪ' ਪਾਰਟੀ ਆਏਗੀ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰੇਗੀ। ਅਨਰੀਕ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸਾਢੇ ਅੱਠ ਵਜੇ ਉਹ ਆਪਣੇ ਫਲੈਟ 'ਚ ਇਕੱਲਾ ਸੀ ਅਤੇ ਪਾਠ ਕਰ ਰਿਹਾ ਸੀ। ਇਸੇ ਦੌਰਾਨ ਉਸ ਦੇ ਫਲੈਟ ਦੀ ਬੈੱਲ ਵੱਜੀ ਜਦੋਂ ਉਸ ਨੇ ਦਰਵਾਜ਼ਾ ਖੋਲਿਆ ਤਾਂ ਦਰਵਾਜ਼ੇ 'ਤੇ ਤਿੰਨ ਨਾਕਾਬਪੋਸ਼ ਸਨ ਜਿਹੜੇ ਉਸ ਨੂੰ ਧੱਕੇਮਾਰਦੇ ਅੰਦਰ ਆ ਗਏ ਅਤੇ ਉਸ ਦੀ ਕੰਨਪੱਟੀ 'ਤੇ ਪਿਸਤੌਲ ਰੱਖ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ 'ਚੋਂ ਇਕ ਦਾ ਨਾਮ ਲਵਲੀ ਸੀ।
ਅਨਰੀਤ ਨੇ ਦੱਸਿਆ ਕਿ ਕੁੱਟਮਾਰ ਕਰਦੇ ਹੋਏ ਤਿੰਨੇ ਨਾਕਾਬਪੋਸ਼ਾਂ ਨੇ ਉਸ ਨੂੰ ਕਿਹਾ ਕਿ ਜਿਹੜਾ ਗੀਤ ਉਸ ਨੇ ਯੂ-ਟਿਊਬ 'ਤੇ ਪਾਇਆ ਹੈ ਉਹ ਉਥੋਂ ਡਲੀਟ ਕਰ ਦਵੇ ਨਹੀਂ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਇਸ ਤੋਂ ਬਾਅਦ ਦੋਸ਼ੀ ਉਸ ਦਾ ਮੂੰਹ ਬੰਨ ਕੇ ਘਰ 'ਚ ਬੰਦ ਕਰ ਗਏ। ਬੜੀ ਮੁਸ਼ਕਿਲ ਨਾਲ ਅਨਰੀਤ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਆਪਣੇ ਦੋਸਤ ਨੂੰ ਫੋਨ ਕੀਤਾ। ਇੱਥੇ ਹੀ ਬੱਸ ਨਹੀਂ ਅਨਰੀਤ ਵਲੋਂ ਗਾਏ ਗਏ ਇਸ ਗੀਤ ਦੇ ਲੇਖਕ ਨੂੰ ਵੀ ਧਮਕੀਆਂ ਮਿਲ ਚੁੱਕੀਆਂ ਹਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਨਰੀਤ ਵਲੋਂ 'ਆਮ ਆਦਮੀ ਪਾਰਟੀ ਲਈ' ਗਾਏ ਗਏ ਗੀਤ 'ਜੱਟ ਜਿੱਥੇ ਖੜ ਜਾਂਦੇ ਉਥੇ ਲੱਗ ਜਾਂਦੇ ਨੇ ਮੇਲੇ' ਯੂ-ਟਿਊਬ 'ਤੇ ਬਹੁਤ ਮਕਬੂਲ ਹੋ ਰਿਹਾ ਹੈ। ਲੋਕਾਂ ਵਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਨਰੀਤ ਦੇ ਇਸ ਗੀਤ ਨੂੰ ਯੂ-ਟਿਊਬ 'ਤੇ ਹੁਣ ਤਕ ਲਗਭਗ 56 ਹਜ਼ਾਰ ਦੇ ਕਰੀਬ ਲੋਕ ਸੁਣ ਚੁੱਕੇ ਹਨ। ਇਸ ਗੀਤ ਵਿਚ ਕੇਜਰੀਵਾਲ ਦੀ 'ਆਪ' ਨੂੰ ਪੰਜਾਬ ਵਿਚ ਲਿਆਉਣ ਦੀ ਗੱਲ ਕੀਤੀ ਗਈ ਹੈ।
ਬਠਿੰਡਾ : ਚੋਣਾਂ ਦੌਰਾਨ ਅਕਾਲੀਆਂ ਦੀ ਪੱਤਰਕਾਰਾਂ ਨਾਲ ਘਸੁੰਨਮੁੱਕੀ
NEXT STORY