ਪੱਟੀ-ਇੱਥੇ ਤਰਨਤਾਰਨ-ਪੱਟੀ ਰੋਡ 'ਤੇ ਸਥਿਤ ਪਿੰਡ ਲੌਹਕਾ ਕੋਲ ਕਾਰ ਦੀ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਕਾਰ ਸਵਾਰ 3 ਵਿਅਕਤੀ ਬੁਰੀ ਤਰ੍ਹਾਂ ਜ਼ਖਮੀਂ ਹੋ ਗਏ, ਜਦੋਂ ਕਿ ਕਾਰ 'ਚ ਮਾਂ ਦੀ ਗੋਦ 'ਚ ਬੈਠੇ 2 ਸਾਲਾਂ ਦੇ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪ੍ਰਮੋਦ ਕੁਮਾਰ ਪੁੱਤਰ ਜਗਦੀਸ਼ ਰਾਜ, ਆਪਣੀ ਪਤਨੀ, ਮਾਂ ਅਤੇ 2 ਸਾਲਾ ਬੱਚੇ ਮਹੇਸ਼ ਨਾਲ ਅੰਮ੍ਰਿਤਸਰ 'ਚ ਇਕ ਵਿਆਹ ਸਮਾਰੋਹ 'ਚੋਂ ਸ਼ਾਮਲ ਹੋ ਕੇ ਵਾਪਸ ਆ ਰਿਹਾ ਸੀ।
ਸਵੇਰੇ ਕਰੀਬ 5 ਵਜੇ ਪਿੰਡ ਲੌਹਕਾ ਕੋਲ ਸਾਹਮਣੇ ਤੋਂ ਆ ਰਹੀ ਟਰੈਕਟਰ-ਟਰਾਲੀ ਨਾਲ ਪ੍ਰਮੋਦ ਦੀ ਕਾਰ ਦੀ ਟੱਕਰ ਹੋ ਗਈ, ਜਿਸ ਤੋਂ ਬਾਅਦ ਕਾਰ ਪਲਟ ਗਈ। ਇਸ ਘਟਨਾ ਦੌਰਾਨ 2 ਸਾਲਾ ਬੱਚੇ ਮਹੇਸ਼ ਦੀ ਘਟਨਾ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਾਰ 'ਚ ਸਵਾਰ ਬਾਕੀ ਤਿੰਨੋ ਲੋਕ ਗੰਭੀਰ ਤੌਰ 'ਤੇ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤਰਨਤਾਰਨ ਦੇ ਹਸਪਤਾਲ 'ਚ ਇਲਾਜ ਲਈ ਭਰਤੀ ਕਰਾਇਆ ਗਿਆ। ਫਿਲਹਾਲ ਟਰਾਲੀ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਹੈਰੋਇਨ ਸਮੱਗਲਰ ਕਾਬੁਲ ਸਿੰਘ ਗ੍ਰਿਫਤਾਰ
NEXT STORY