►ਬਰਫ ਦੇ ਟੁੱਕੜੇ:- ਜੇਕਰ ਤੁਹਾਡੇ ਕਿਸੇ ਜਗ੍ਹਾ 'ਤੇ ਮੁਹਾਸੇ ਹੋ ਰਹੇ ਹਨ ਉਥੇ ਕੱਪੜੇ 'ਚ ਇਕ ਟੁਕੜਾ ਬਰਫ ਦਾ ਲਪੇਟ ਕੇ ਦਿਨ 'ਚ ਦੋ ਵਾਰ ਲਗਾ ਕੇ ਰੱਖਣਾ ਚਾਹੀਦਾ ਹੈ। ਇਹ 5 ਮਿੰਟ ਤੋਂ ਜ਼ਿਆਦਾ ਨਹੀਂ ਕੀਤਾ ਜਾਣਾ ਚਾਹੀਦਾ।
► ਬੇਕਿੰਗ ਸੋਡਾ:-ਬੇਕਿੰਗ ਸੋਡਾ ਅਤੇ ਪਾਣੀ ਦੀ ਇਕ ਸਾਮਾਨ ਮਾਤਰਾ ਦਾ ਪੇਸਟ ਬਣਾ ਲਓ ਅਤੇ ਦਿਨ 'ਚ ਦੋ ਵਾਰ ਏਅਰ ਬੈਂਡ ਦੀ ਸਹਾਇਤਾ ਨਾਲ ਇਸ ਨੂੰ ਮੁਹਾਸਿਆਂ 'ਤੇ ਲਗਾਓ। ਫਿਰ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ ਇਸ ਨਾਲ ਖੁੱਲ੍ਹੇ ਰੋਮ ਛਿਦਰ ਬੰਦ ਹੋ ਜਾਣਗੇ।
►.ਟੀ ਟ੍ਰੀ ਆਇਲ:- ਟੀ ਟ੍ਰੀ ਆਇਲ ਦੀਆਂ ਬੂੰਦਾਂ ਨੂੰ ਪਾਣੀ 'ਚ ਮਿਲਾਓ ਅਤੇ ਦਿਨ 'ਚ 3 ਵਾਰ ਇਸ ਨੂੰ ਮੁਹਾਸਿਆਂ 'ਤੇ ਥਪਥਪਾਓ।
► ਐਸਪਰੀਨ:- ਐਸਪਰੀਨ ਦੀਆਂ ਦੋ ਗੋਲੀਆਂ ਦਾ ਪੇਸਟ ਬਣਾਓ ਅਤੇ ਲਗਾਓ। ਇਸ 'ਚ ਸੈਲੀਸਾਈਲਿਕ ਐਸਿਡ ਹੁੰਦਾ ਹੈ ਜੋ ਸ਼ਕਤੀਸ਼ਾਲੀ ਢੰਗ ਨਾਲ ਸੋਜ ਘੱਟ ਕਰਦਾ ਹੈ।
► ਕੱਚੇ ਆਲੂ:-ਇਕ ਕੱਚੇ ਆਲੂ ਨੂੰ ਗੋਲਾਈ 'ਚ ਕੱਟ ਲਓ ਅਤੇ ਚਮੜੀ 'ਤੇ ਲਗਾਓ। ਇਸ ਨੂੰ ਕੁਝ ਮਿੰਟਾਂ ਤੱਕ ਚਮੜੀ 'ਤੇ ਲੱਗਿਆ ਰਹਿਣ ਦਿਓ ਅਤੇ ਫਿਰ
ਠੰਡੇ ਪਾਣੀ ਨਾਲ ਧੋ ਲਓ।
► ਕੇਲੇ ਦਾ ਛਿਲਕਾ:- ਆਪਣੀ ਚਮੜੀ 'ਤੇ ਗੋਲ ਗਤੀ 'ਚ ਕੇਲੇ ਦਾ ਛਿਲਕਾ ਰਗੜੋ। ਆਪਣੇ ਪੂਰੇ ਚਿਹਰੇ ਨੂੰ ਢੱਕ ਲਓ ਅਤੇ ਫਿਰ ਠੰਡੇ ਪਾਣੀ ਨਾਲ ਧੋਣ ਤੋਂ ਪਹਿਲਾਂ ਇਸ ਨੂੰ 30 ਮਿੰਟ ਤੱਕ ਛੱਡ ਦਿਓ।
► ਲੈਮਨ ਜੂਸ:- ਲੈਮਨ ਜੂਸ ਜਾਂ ਵਿਨੇਗਰ ਨੂੰ ਮੁਹਾਸਿਆਂ 'ਤੇ ਲਗਾਉਣ ਨਾਲ ਰੋਮ ਛਿਦਰਾਂ 'ਚ ਨੁਕਸਾਨਦਾਇਕ ਪਦਾਰਥ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ।
► ਸ਼ਹਿਦ:-ਇਕ ਵੱਡੇ ਚਮਚ ਸ਼ਹਿਦ 'ਚ ਥੋੜ੍ਹਾ ਜਿਹੀ ਦਾਲਚੀਨੀ ਮਿਲਾ ਕੇ ਇਕ ਮਾਸਕ ਤਿਆਰ ਕਰੋ। ਇਸ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 15-20 ਮਿੰਟ ਤੱਕ ਲੱਗਿਆ ਰਹਿਣ ਦਿਓ। ਫਿਰ ਉਸ ਤੋਂ ਬਾਅਦ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ।
ਕੁਦਰਤੀ ਤਰੀਕੇ ਨਾਲ ਚਮਕਣ ਦੰਦ
NEXT STORY