Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    10:27:08 AM

  • israel to honour captain smit machchhar

    ਕੈਪਟਨ ਸਮਿਤ ਮਛਾਰ ਨੂੰ ਇਜ਼ਰਾਈਲ 'ਰਾਸ਼ਟਰਪਤੀ...

  • vote counting begins for nandigram and rejinagar assembly by elections

    ਪੱਛਮੀ ਬੰਗਾਲ: ਨੰਦੀਗ੍ਰਾਮ ਅਤੇ ਰੇਜੀਨਗਰ ਵਿਧਾਨ ਸਭਾ...

  • bypoll results of by elections for 5 assembly seats and 1 lok sabha

    Bypoll results: ਅੱਜ ਐਲਾਨੇ ਜਾਣਗੇ 5 ਵਿਧਾਨ ਸਭਾ...

  • wife and son perform the last rites of nana patekar

    ਪੰਜ-ਤੱਤਾਂ 'ਚ ਵਿਲੀਨ ਹੋਏ ਨਾਨਾ ਪਾਟੇਕਰ, ਪਤਨੀ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਭਗਤ ਨਾਮਦੇਵ ਜੀ ਦਾ ਜਨਮ ਅਸਥਾਨ ਨਰਸੀ ਨਾਮਦੇਵ (ਦੇਖੋ ਤਸਵੀਰਾਂ)

DHARM News Punjabi(ਧਰਮ)

ਭਗਤ ਨਾਮਦੇਵ ਜੀ ਦਾ ਜਨਮ ਅਸਥਾਨ ਨਰਸੀ ਨਾਮਦੇਵ (ਦੇਖੋ ਤਸਵੀਰਾਂ)

  • Updated: 24 Feb, 2015 04:22 PM
Dharm
article
  • Share
    • Facebook
    • Tumblr
    • Linkedin
    • Twitter
  • Comment

ਪਿਆਰੇ ਪਾਠਕੋ! ਇਸ ਵਾਰੀ ਅਸੀਂ ਆਪ ਜੀ ਨੂੰ ਭਗਤ ਨਾਮਦੇਵ ਜੀ ਦੇ ਜਨਮ ਅਸਥਾਨ ਦੇ ਬਾਰੇ ਜਾਣਕਾਰੀ ਦਿਆਂਗੇ। ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਸੂਬੇ ਦੇ ਪਿੰਡ ਨਰਸੀ ਬਾਂਮਣੀ ਵਿਖੇ ਪਿਤਾ ਦਾਮ ਸ਼ੇਟੀ ਦੇ ਘਰ ਮਾਤਾ ਗੋਨਾਬਾਈ ਜੀ ਦੇ ਉਦਰ ਤੋਂ ਸੰਮਤ 1328 ਵਿਚ ਹੋਇਆ ਸੀ। ਭਗਤ ਜੀ ਦੀ ਸ਼ਾਦੀ ਗੋਬਿੰਦ ਸ਼ੇਟੀ ਜੀ ਦੀ ਬੇਟੀ ਰਾਜਾਬਾਈ ਜੀ ਨਾਲ ਹੋਈ ਤੇ ਆਪ ਜੀ ਦੇ ਘਰ ਪੰਜ ਬੱਚੇ ਪੈਦਾ ਹੋਏ। ਚਾਰ ਪੁੱਤਰ ਨਾਰਾਇਣ, ਮਹਾਦੇਵ, ਗੋਵਿੰਦ ਅਤੇ ਵਿੱਠਲ ਅਤੇ ਇਕ ਪੁੱਤਰੀ ਬੀਬੀ ਲਿੰਬਾ ਬਾਈ ਜੀ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਲਿਖਦੇ ਹਨ ਕਿ ਭਗਤ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸ਼ਨੂੰ ਦੀ ਪੂਜਾ ਵਿਚ ਬੀਤੀ ਪਰ ਵਿਸ਼ੋਬਾ ਖੇਚਰ ਅਤੇ ਗਿਆਨਦੇਵ ਜੀ ਵਰਗੇ ਮਹਾਂਪੁਰਖਾਂ ਦੀ ਸੰਗਤ ਵਿਚ ਰਹਿ ਕੇ ਆਪ ਜੀ ਨੂੰ ਆਤਮਗਿਆਨ ਦੀ ਪ੍ਰਾਪਤੀ ਹੋਈ। ਆਪ ਜੀ ਦੀ ਉਮਰ ਦਾ ਵੱਡਾ ਹਿੱਸਾ ਪੰਡਰਪੁਰ ਜਾਂ ਪੁੰਡਰੀਪੁਰ (ਜ਼ਿਲਾ ਸ਼ੋਲਾਪੁਰ) ਵਿਖੇ ਬੀਤਿਆ। ਆਪ ਜੀ ਦੇ ਰਚੇ ਹੋਏ ਬਹੁਤ ਸਾਰੇ ਪਦ ਜਿਨ੍ਹਾਂ ਨੂੰ ਅਭੰਗ ਕਿਹਾ ਜਾਂਦਾ ਹੈ, ਮਰਾਠੀ ਭਾਸ਼ਾ ਵਿਚ ਮਿਲਦੇ ਹਨ ਤੇ ਬਹੁਤ ਪ੍ਰਸਿੱਧ ਹਨ। ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ।
ਆਪ ਜੀ ਦਾ ਜਿਸ ਮਕਾਨ ਵਿਚ ਜਨਮ ਹੋਇਆ ਸੀ, ਉਸਦੇ ਅੰਦਰਲੇ ਹਿੱਸੇ ਨੂੰ ਅਜੇ ਤੱਕ ਪੁਰਾਤਨ ਰੂਪ ਵਿਚ ਹੀ ਸਾਂਭਿਆ ਹੋਇਆ ਹੈ। ਭਗਤ ਨਾਮਦੇਵ ਜੀ ਦੇ ਇਸ ਮਕਾਨ ਦੀ ਸਾਂਭ-ਸੰਭਾਲ ਇਕ ਤੇਲੀ ਪਰਿਵਾਰ ਨੇ ਕੀਤੀ ਸੀ। ਬਾਅਦ ਵਿਚ ਉਸਦੀ ਔਲਾਦ ਵਧਦੀ ਗਈ ਤੇ ਛੇ ਪਰਿਵਾਰ ਹੋ ਗਏ ਸਨ, ਜੋ ਕਿ ਹੁਣ ਤੱਕ ਇੱਥੇ ਰਹਿੰਦੇ ਰਹੇ। ਭਗਤ ਜੀ ਦੀ ਯਾਦਗਾਰ ਨੂੰ ਹਾਸਲ ਕਰਨ ਲਈ ਇਹ ਮਕਾਨ ਖਾਲੀ ਕਰਵਾਉਣ ਵਾਸਤੇ 6 ਮਕਾਨ ਬਾਹਰ ਬਣਾ ਕੇ ਦੇਣੇ ਪਏ। ਇਨ੍ਹਾਂ ਪਰਿਵਾਰਾਂ ਨੇ ਪੁਰਾਣੇ ਇਤਿਹਾਸ ਨੂੰ ਚੰਗੀ ਤਰ੍ਹਾਂ ਸਾਂਭ ਕੇ ਰੱਖਿਆ, ਜੋ ਕਿ ਇਕ ਚੰਗੀ ਗੱਲ ਹੈ। ਜਦੋਂ ਅਸੀਂ ਤੰਗ ਜਿਹੀਆਂ ਗਲੀਆਂ ਵਿਚੋਂ ਹੁੰਦੇ ਹੋਏ ਭਗਤ ਨਾਮਦੇਵ ਜੀ ਦੇ ਜਨਮ ਅਸਥਾਨ ਵਿਚ ਪ੍ਰਵੇਸ਼ ਕਰਦੇ ਹਾਂ ਤਾਂ ਇਸ ਮਕਾਨ ਦੇ ਅੰਦਰ ਲਗਭਗ 5 ਕੁ ਫੁੱਟ ਉੱਚਾ ਤੇ 6 ਕੁ ਫੁੱਟ ਚੌੜਾਈ ਵਾਲਾ ਇਕ ਛੋਟਾ ਜਿਹਾ ਬੰਕਰਨੁਮਾ ਛੋਟਾ ਕਮਰਾ ਤਿਆਰ ਕੀਤਾ ਹੋਇਆ ਨਜ਼ਰੀਂ ਪੈਂਦਾ ਹੈ। ਜੇਕਰ ਸੌਖੇ ਸ਼ਬਦਾਂ ਵਿਚ ਸਮਝਾਉਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਜਿਵੇਂ ਪਿੰਡਾਂ ਵਿਚ ਬਿਸਕੁਟ ਬਣਾਉਣ ਵਾਲੇ ਬੇਕਰੀ ਲਈ ਇਕ ਭੱਠੀ ਤਿਆਰ ਕਰਦੇ ਸਨ, ਉਸੇ ਤਰ੍ਹਾਂ ਦਾ ਇਹ ਬੰਕਰਨੁਮਾ ਅਸਥਾਨ ਭਗਤ ਨਾਮਦੇਵ ਜੀ ਦੇ ਪਿੱਤਰੀ ਮਕਾਨ ਵਿਚ ਬਣਿਆ ਹੋਇਆ ਹੈ।
ਇਸ ਥਾਂ 'ਤੇ ਮੌਜੂਦ ਸੇਵਾਦਾਰ ਕੋਲੋਂ ਜਦੋਂ ਅਸੀਂ ਇਸ ਬੰਕਰਨੁਮਾ ਅਸਥਾਨ ਬਾਰੇ ਪੁੱਛਿਆ ਤਾਂ ਉਨ੍ਹਾਂ ਸਾਨੂੰ ਬਹੁਤ ਹੀ ਦਿਲਚਸਪ ਗੱਲ ਦੱਸੀ। ਸੇਵਾਦਾਰ ਨੇ ਦੱਸਿਆ ਕਿ ਕਈ ਸੌ ਸਾਲ ਪਹਿਲਾਂ ਜਦੋਂ ਭਗਤ ਜੀ ਦਾ ਜਨਮ ਹੋਇਆ ਸੀ, ਉਸ ਵੇਲੇ ਡਾਕਟਰੀ ਸਹੂਲਤਾਂ ਬਹੁਤ ਘੱਟ ਹੁੰਦੀਆਂ ਸਨ। ਉਸ ਵੇਲੇ ਇਸ ਇਲਾਕੇ ਵਿਚ ਇਹ ਪ੍ਰਥਾ ਪ੍ਰਚੱਲਿਤ ਸੀ ਕਿ ਜਦੋਂ ਕੋਈ ਬੱਚਾ ਜਨਮ ਲੈਂਦਾ ਸੀ ਤਾਂ ਉਸ ਵੇਲੇ ਮਕਾਨ ਦੇ ਅੰਦਰ ਹੀ ਇਕ ਜਗ੍ਹਾ 'ਤੇ ਬੰਕਰ ਜਿਹਾ ਪੁੱਟ ਲਿਆ ਜਾਂਦਾ, ਜਿਸ ਨੂੰ ਪੱਥਰਾਂ ਰਾਹੀਂ ਪੱਕਾ ਕਰ ਲਿਆ ਜਾਂਦਾ ਅਤੇ ਬਾਅਦ ਵਿਚ ਜੱਚਾ ਤੇ ਬੱਚਾ ਨੂੰ ਇਸ ਬੰਕਰਨੁਮਾ ਅਸਥਾਨ ਵਿਚ ਲਗਭਗ 40 ਦਿਨਾਂ ਲਈ ਰੱਖਿਆ ਜਾਂਦਾ। ਇਸ ਪਿੱਛੇ ਮੁੱਖ ਮਕਸਦ ਇਹ ਹੁੰਦਾ ਸੀ ਕਿ ਜੱਚਾ ਜਾਂ ਬੱਚਾ ਨੂੰ ਬਾਹਰ ਦੀ ਪ੍ਰਦੂਸ਼ਿਤ ਹਵਾ ਜਾਂ ਵਾਤਾਵਰਣ ਦੀ ਕਿਸੇ ਤਬਦੀਲੀ ਕਾਰਨ ਕੋਈ ਇਨਫੈਕਸ਼ਨ ਨਾ ਹੋ ਜਾਵੇ।
ਉਨ੍ਹਾਂ ਦੀ ਮਾਤਾ ਜੀ ਨੂੰ ਵੀ ਇਸ ਬੰਕਰਨੁਮਾ ਅਸਥਾਨ ਵਿਚ ਸਵਾ ਮਹੀਨੇ ਲਈ ਰੱਖਿਆ ਗਿਆ ਸੀ ਤੇ ਇਹ ਪੁਰਾਤਨ ਅਸਥਾਨ ਹੈ, ਜੋ ਕਿ ਭਗਤ ਨਾਮਦੇਵ ਜੀ ਦੇ ਸ਼ਰਧਾਲੂਆਂ ਲਈ ਪੂਜਣਯੋਗ ਅਸਥਾਨ ਹੈ।
ਪਿੰਡ ਨਰਸੀ ਨਾਮਦੇਵ ਦੀ ਜੂਹ ਵਿਚੋਂ ਕਿਆਦੂ ਨਾਂ ਦੀ ਨਦੀ ਵੀ ਲੰਘਦੀ ਹੈ। ਇਸ ਨਦੀ ਦੇ ਕਿਨਾਰੇ 'ਤੇ ਪੁਰਾਤਨ ਮੰਦਰ ਬਣੇ ਹੋਏ ਹਨ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਅਸਥਾਨ 'ਤੇ ਭਗਤ ਨਾਮਦੇਵ ਜੀ ਭਗਤੀ ਕਰਿਆ ਕਰਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਇਹ ਭਗਤ ਨਾਮਦੇਵ ਜੀ ਅਤੇ ਇਸ ਇਲਾਕੇ ਦੇ ਹੋਰ ਸ਼ਰਧਾਲੂਆਂ ਦਾ ਖਾਨਦਾਨੀ ਮੰਦਰ ਹੁੰਦਾ ਸੀ। ਦੱਸਿਆ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਦੇ ਪਿਤਾ ਜੀ ਵੀ ਭਗਤ ਬਿਰਤੀ ਦੇ ਮਾਲਕ ਸਨ ਅਤੇ ਬਹੁਤ ਹੀ ਸ਼ਰਧਾ ਤੇ ਭਗਤੀ ਨਾਲ ਰੋਜ਼ਾਨਾ ਕੀਰਤਨ ਕਰਦੇ ਪਿੰਡ ਦੇ ਕੇਸ਼ੀ ਰਾਜ (ਵਿਸ਼ਨੂੰ ਭਗਵਾਨ) ਨੂੰ ਭੋਗ ਲਗਾਉਣ ਤੋਂ ਬਾਅਦ ਹੀ ਅੰਨ- ਜਲ ਛਕਿਆ ਕਰਦੇ ਸਨ। ਇਕ ਦਿਨ ਕਿਸੇ ਕਾਰ-ਵਿਹਾਰ ਦੇ ਸਿਲਸਿਲੇ ਵਿਚ ਭਗਤ ਨਾਮਦੇਵ ਜੀ ਦੇ ਪਿਤਾ ਦਾਮ ਸ਼ੇਟੀ ਜੀ ਨੂੰ ਦੂਰ ਕਿਸੇ ਪਿੰਡ ਵਿਚ ਜਾਣਾ ਪੈ ਗਿਆ। ਆਪਣੇ ਪਿੱਛੋਂ ਉਹ ਭਗਵਾਨ ਦੀ ਮੂਰਤੀ ਨੂੰ ਭੋਗ ਲਗਵਾਉਣ ਦੀ ਡਿਊਟੀ ਭਗਤ ਨਾਮਦੇਵ ਜੀ ਦੀ ਲਗਾ ਗਏ। ਭਗਤ ਨਾਮਦੇਵ ਜੀ ਉਦੋਂ ਬਾਲ ਅਵਸਥਾ ਵਿਚ ਸਨ। ਭਗਤ ਨਾਮਦੇਵ ਜੀ ਨੇ ਭੋਜਨ ਦਾ ਸਮਾਂ ਹੋਣ 'ਤੇ ਥਾਲੀ ਵਿਚ ਭੋਜਨ ਪਰੋਸਿਆ ਅਤੇ ਬੜੀ ਸ਼ਰਧਾ ਨਾਲ ਇਹ ਥਾਲੀ ਲੈ ਕੇ ਭਗਵਾਨ ਕੇਸ਼ੀ ਰਾਜ ਜੀ ਦੇ ਮੰਦਰ ਵਿਚ ਜਾ ਪਹੁੰਚੇ। ਮੰਦਰ ਵਿਚ ਉਨ੍ਹਾਂ ਭਗਵਾਨ ਦੀ ਮੂਰਤੀ ਅੱਗੇ ਭੋਜਨ ਦੀ ਥਾਲੀ ਰੱਖ ਕੇ ਬਹੁਤ ਸ਼ਰਧਾ ਭਾਵਨਾ ਨਾਲ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਹੇ ਭਗਵਾਨ ਭੋਜਨ ਨੂੰ ਭੋਗ ਲਗਾਓ। ਭਗਤ ਨਾਮਦੇਵ ਜੀ ਇਹ ਦੇਖ ਕੇ ਬਹੁਤ ਹੀ ਹੈਰਾਨ ਰਹਿ ਗਏ ਕਿ ਭਗਵਾਨ ਕੇਸ਼ੀ ਰਾਜ ਦੀ ਮੂਰਤੀ ਨਾ ਤਾਂ ਹਿੱਲੀ-ਡੁੱਲੀ ਅਤੇ ਨਾ ਹੀ ਪ੍ਰਸ਼ਾਦ ਛਕਿਆ। ਬਾਲ ਨਾਮਦੇਵ ਜੀ ਦੇ ਮਨ ਵਿਚ ਸ਼ੰਕਾ ਉਪਜੀ ਕਿ ਇਹ ਤਾਂ ਕੋਈ ਵੱਡਾ ਹੀ ਅਨਰਥ ਹੋਣ ਵਾਲਾ ਹੈ। ਉਨ੍ਹਾਂ ਸੋਚਿਆ ਕਿ ਜਦੋਂ ਰੋਜ਼ਾਨਾ ਉਨ੍ਹਾਂ ਦੇ ਪਿਤਾ ਜੀ ਦੇ ਹੱਥੋਂ ਭਗਵਾਨ ਜੀ ਪ੍ਰਸ਼ਾਦ ਛਕਦੇ ਹਨ ਤਾਂ ਅੱਜ ਉਨ੍ਹਾਂ ਦੇ ਹੱਥ ਤੋਂ ਪ੍ਰਸ਼ਾਦ ਕਿਉਂ ਨਹੀਂ ਛਕ ਰਹੇ। ਉਨ੍ਹਾਂ ਭਗਵਾਨ ਅੱਗੇ ਬਹੁਤ ਅਰਦਾਸਾਂ ਕੀਤੀਆਂ ਅਤੇ ਸਿਦਕ ਦਿਲੀ ਨਾਲ ਬੇਨਤੀਆਂ ਕਰਨ ਲੱਗ ਪਏ ਪਰ ਫੇਰ ਵੀ ਭਗਵਾਨ ਨੇ ਪ੍ਰਸ਼ਾਦ ਨਹੀਂ ਛਕਿਆ। ਅਖੀਰ ਭਗਤ ਨਾਮਦੇਵ ਜੀ ਨੇ ਇਕ ਕੌਲੀ ਵਿਚ ਦੁੱਧ ਪਾ ਕੇ ਤੇ ਪ੍ਰਸ਼ਾਦ ਦੀ ਥਾਲੀ ਅੱਗੇ ਕਰਕੇ ਦ੍ਰਿੜ੍ਹਤਾ ਨਾਲ ਭਗਵਾਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੇਰੇ ਹੱਥ ਤੋਂ ਹੁਣੇ ਇਹ ਦੁੱਧ ਲੈ ਕੇ ਨਹੀਂ ਪੀਤਾ ਅਤੇ ਪ੍ਰਸ਼ਾਦ ਨਹੀਂ ਛਕਿਆ ਤਾਂ ਮੈਂ ਇਸੇ ਵੇਲੇ ਇਸੇ ਮੰਦਰ ਵਿਚ ਆਪਣੇ ਪ੍ਰਾਣ ਤਿਆਗ ਦਿਆਂਗਾ।
ਕਿਹਾ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਦੀ ਭਗਤੀ ਨੂੰ ਦੇਖ ਕੇ ਭਗਵਾਨ ਵਿਸ਼ਨੂੰ ਜੀ ਦਾ ਸਿੰਘਾਸਨ ਡੋਲ ਗਿਆ ਤੇ ਤੁਰੰਤ ਸਾਕਾਰ= ਰੂਪ ਵਿਚ ਪ੍ਰਗਟ ਹੋ ਕੇ ਭਗਤ ਨਾਮਦੇਵ ਜੀ ਵਲੋਂ ਲਿਆਂਦਾ ਪ੍ਰਸ਼ਾਦ ਛਕਿਆ ਅਤੇ ਦੁੱਧ ਵੀ ਪੀਤਾ। ਫੇਰ ਭਗਵਾਨ ਜੀ ਨੇ ਭਗਤ ਜੀ ਨੂੰ ਆਸ਼ੀਰਵਾਦ ਵੀ ਦਿੱਤਾ। ਉਸ ਵੇਲੇ ਤੱਕ ਕੁਝ ਹੋਰ ਲੋਕ ਵੀ ਭਗਵਾਨ ਕੇਸ਼ੀ ਰਾਜ ਜੀ ਦੇ ਮੰਦਰ ਵਿਚ ਪਹੁੰਚ ਚੁੱਕੇ ਸਨ। ਇਹ ਕ੍ਰਿਸ਼ਮਾ ਸਾਰੇ ਹੀ ਪਿੰਡ ਨਰਸੀ ਵਿਚ ਹੀ ਨਹੀਂ, ਬਲਕਿ ਸਾਰੇ ਇਲਾਕੇ ਵਿਚ ਜੰਗਲ ਦੀ ਅੱਗ ਵਾਂਗ ਚਰਚਿਤ ਹੋ ਗਿਆ। ਇਹ ਕੌਤਕ ਵੇਖ ਕੇ ਸਾਰੇ ਹੀ ਲੋਕੀਂ ਭਗਤ ਜੀ ਨੂੰ ਵਿਸ਼ੇਸ਼ ਹਸਤੀ ਮੰਨਣ ਲੱਗ ਪਏ।
ਭਗਤ ਨਾਮਦੇਵ ਜੀ ਪਿੰਡ ਦੇ ਬਾਹਰਵਾਰ ਬਣੇ ਮੰਦਰ ਵਿਚ ਭਗਤੀ ਕਰਿਆ ਕਰਦੇ ਸਨ। ਇਹ ਮੰਦਰ ਕਿਆਦੂ ਨਦੀ ਦੇ ਕਿਨਾਰੇ ਬਣਿਆ ਹੋਇਆ ਹੈ। ਇਥੇ ਹੁਣ ਭਗਤ ਨਾਮਦੇਵ ਜੀ ਦਾ ਤਪ ਅਸਥਾਨ ਵੀ ਬਣਿਆ ਹੋਇਆ ਹੈ। ਕਿਆਦੂ ਨਦੀ ਬਾਰੇ ਇਕ ਗੱਲ ਕਾਫੀ ਪ੍ਰਸਿੱਧ ਹੈ ਕਿ ਇਲਾਕੇ ਦੇ ਲੋਕੀਂ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਅਸਥੀਆਂ ਇਸੇ ਨਦੀ ਵਿਚ ਪ੍ਰਵਾਹ ਕਰਦੇ ਹਨ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਨਦੀ ਦੇ ਪਾਣੀ ਵਿਚ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਪ੍ਰਵਾਹ ਕੀਤੀਆਂ ਅਸਥੀਆਂ 24 ਘੰਟੇ ਵਿਚ ਖੁਰ ਕੇ ਪਾਣੀ ਦੇ ਵਿਚ ਹੀ ਮਿਲ ਜਾਂਦੀਆਂ ਹਨ। ਇਸ ਮੰਦਰ ਦੇ ਬਾਹਰ ਭਗਤ ਜੀ ਦੇ ਸਮੇਂ ਤੋਂ ਹੀ ਸਦਾ ਹੀ ਇਕਤਾਰਾ ਵੱਜਦਾ ਰਹਿੰਦਾ ਹੈ। ਜੋ ਵਿਅਕਤੀ ਇਕਤਾਰਾ ਵਜਾਉਂਦੇ ਹਨ, ਉਨ੍ਹਾਂ ਦੀ ਬਕਾਇਦਾ ਰੌਲ ਲੱਗਦੀ ਹੈ। ਸਮੇਂ -ਸਮੇਂ ਅਨੁਸਾਰ ਇਕਤਾਰਾ ਵਜਾਉਣ ਵਾਲਿਆਂ ਦੀ ਡਿਊਟੀ ਬਦਲਦੀ ਰਹਿੰਦੀ ਹੈ। ਛੱਤ ਨੂੰ ਰੱਸਾ ਬੰਨ੍ਹ ਕੇ ਛੱਡਿਆ ਹੋਇਆ ਹੈ। ਜਦੋਂ ਇਕਤਾਰਾ ਵਜਾਉਣ ਵਾਲਾ ਥੱਕ ਜਾਂਦਾ ਹੈ ਤਾਂ ਉਹ ਛੱਤ 'ਤੇ ਬੰਨ੍ਹੇ ਰੱਸੇ ਨੂੰ ਫੜ ਲੈਂਦਾ ਹੈ ਤੇ ਪ੍ਰਭੂ ਦੀ ਭਗਤੀ ਵਿਚ ਲੀਨ ਹੋ ਕੇ ਇਕਤਾਰਾ ਮੁੜ ਵਜਾਉਣ ਲੱਗ ਪੈਂਦਾ ਹੈ। ਪਿੰਡ ਨਰਸੀ ਨਾਮਦੇਵ ਦੇ ਬਾਹਰ ਪਿੰਡ ਤੋਂ ਥੋੜ੍ਹੀ ਹੀ ਦੂਰ ਭਗਤ ਨਾਮਦੇਵ ਜੀ ਦੀ ਯਾਦ ਵਿਚ ਇਕ ਸ਼ਾਨਦਾਰ ਗੁਰਦੁਆਰਾ ਸਾਹਿਬ ਉਸਾਰਿਆ ਜਾ ਰਿਹਾ ਹੈ। ਪਿੰਡ ਤੋਂ ਬਾਹਰ ਲਗਭਗ 7 ਏਕੜ ਥਾਂ ਸ਼੍ਰੋਮਣੀ ਭਗਤ ਨਾਮਦੇਵ ਮੈਮੋਰੀਅਲ ਐਸੋਸੀਏਸ਼ਨ ਵਲੋਂ ਖਰੀਦੀ ਗਈ, ਜਿਸ ਥਾਂ 'ਤੇ ਇਹ ਗੁਰੂਘਰ ਉਸਾਰਿਆ ਗਿਆ ਹੈ। 1997 ਤੋਂ ਇਸ ਥਾਂ 'ਤੇ ਕਾਰ ਸੇਵਾ ਜਾਰੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਤਹਿਸੀਲਦਾਰ ਜਗਜੀਤ ਸਿੰਘ ਤੇ ਜਨਰਲ ਸਕੱਤਰ ਪ੍ਰੋ². ਪੂਰਨ ਸਿੰਘ ਦੀ ਦੇਖਰੇਖ ਹੇਠ ਇਸ ਅਸਥਾਨ ਦਾ ਵਿਕਾਸ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਦਾ ਦਾਅਵਾ ਹੈ ਕਿ ਇਹ ਉਹ ਸਥਾਨ ਹੈ, ਜਿਥੇ ਕਿ ਭਗਤ ਨਾਮਦੇਵ ਜੀ ਦੀ ਸ਼ੇਰ ਨਾਲ ਮੁਲਾਕਾਤ ਹੋਈ ਸੀ। ਦੱਸਿਆ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਆਪਣੇ ਛੋਟੇ- ਛੋਟੇ ਸਾਥੀਆਂ ਨਾਲ ਖੇਡਿਆ ਕਰਦੇ ਸਨ ਤਾਂ ਅਕਸਰ ਹੀ ਤੁਰਦੇ-ਤੁਰਦੇ ਇਸ ਪਾਸੇ ਆ ਨਿਕਲਦੇ ਸਨ, ਇਧਰ ਉਦੋਂ ਚਾਰੇ ਪਾਸੇ ਜੰਗਲ ਹੁੰਦਾ ਸੀ, ਜਿਸ ਵਿਚ ਜੰਗਲੀ ਜਾਨਵਰ ਵੀ ਆ ਜਾਂਦੇ ਸਨ। ਭਗਤ ਨਾਮਦੇਵ ਜੀ ਹਰੇਕ ਚੀਜ਼ ਵਿਚੋਂ ਰੱਬ ਦਾ ਹੀ ਰੂਪ ਦੇਖਿਆ ਕਰਦੇ ਸਨ। ਇਕ ਦਿਨ ਆਪਣੇ ਸਾਥੀਆਂ ਨਾਲ ਖੇਡਦੇ ਹੋਏ ਜਦੋਂ ਇਸ ਜਗ੍ਹਾ ਜੰਗਲ ਵਿਚ ਆਏ ਤਾਂ ਅਚਾਨਕ ਹੀ ਇਕ ਖੂੰਖਾਰ ਸ਼ੇਰ ਇਥੇ ਆ ਨਿਕਲਿਆ। ਸਾਰੇ ਬੱਚੇ ਸ਼ੇਰ ਨੂੰ ਦੇਖ ਕੇ ਵਾਪਸ ਆਪੋ ਆਪਣੇ ਘਰਾਂ ਨੂੰ ਦੌੜ ਗਏ। ਭਗਤ ਨਾਮਦੇਵ ਜੀ ਨੇ ਸ਼ੇਰ ਵਿਚੋਂ ਵੀ ਰੱਬ ਨੂੰ ਦੇਖਿਆ ਅਤੇ ਕਿਹਾ ਕਿ ਭਗਵਾਨ ਤੁਸੀਂ ਇਸ ਰੂਪ ਵਿਚ ਵੀ ਦਰਸ਼ਨ ਦਿੰਦੇ ਹੋ।
ਉਨ੍ਹਾਂ ਦੱਸਿਆ ਕਿ ਬੱਚਿਆਂ ਨੇ ਜਦੋਂ ਵੇਖਿਆ ਕਿ ਭਗਤ ਨਾਮਦੇਵ ਨੇ ਭੱਜ ਕੇ ਸ਼ੇਰ ਨੂੰ ਜੱਫੀ ਪਾ ਲਈ ਹੈ ਤਾਂ ਉਨ੍ਹਾਂ ਨੇ ਜਾ ਕੇ ਭਗਤ ਜੀ ਦੀ ਮਾਤਾ ਗੋਨਾਬਾਈ ਤੇ ਪਿਤਾ ਦਾਮ ਸ਼ੇਟੀ ਜੀ ਨੂੰ ਦੱਸਿਆ ਕਿ ਨਾਮੇ ਨੂੰ ਤਾਂ ਸ਼ੇਰ ਨੇ ਖਾ ਲਿਆ ਹੈ। ਸਾਰੇ ਪਿੰਡ ਵਾਲੇ ਤੇ ਭਗਤ ਜੀ ਦੀ ਮਾਤਾ ਤੇ ਪਿਤਾ ਜੀ ਦੌੜਦੇ ਹੋਏ ਇਧਰ ਆਏ। ਜਦੋਂ ਉਨ੍ਹਾਂ ਦੇਖਿਆ ਤਾਂ ਭਗਤ ਨਾਮਦੇਵ ਜੀ ਸ਼ੇਰ ਨੂੰ ਜੱਫੀ ਪਾਈ ਖੜ੍ਹੇ ਸਨ। ਸ਼ੇਰ ਆਰਾਮ ਨਾਲ ਉਨ੍ਹਾਂ ਅੱਗੇ ਸਿਰ ਝੁਕਾਈ ਖੜ੍ਹਾ ਸੀ। ਭਗਤ ਨਾਮਦੇਵ ਜੀ ਨੇ ਆਪਣੇ ਮਾਤਾ-ਪਿਤਾ ਤੇ ਆਪਣੇ ਹਾਣੀਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਆਓ ਭਗਵਾਨ ਦੇ ਦਰਸ਼ਨ ਕਰੋ। ਸਾਰੇ ਇਹ ਕੌਤਕ ਦੇਖ ਕੇ ਹੈਰਾਨ ਰਹਿ ਗਏ। ਇਸੇ ਤਰ੍ਹਾਂ ਇਕ ਵਾਰ ਜਦੋਂ ਭਗਤ ਜੀ ਕਾਫੀ ਛੋਟੇ ਸਨ ਤਾਂ ਖੇਡਦੇ ਹੋਏ ਚੁੱਲ੍ਹੇ ਵਿਚ ਵੜ ਗਏ ਅਤੇ ਅੱਗ ਨੂੰ ਸੁੰਦਰ ਵਸਤੂ ਸਮਝ ਕੇ ਫੜਨ ਲੱਗ ਪਏ। ਲੋਕੀਂ ਇਹ ਦੇਖ ਕੇ ਡਰ ਗਏ ਕਿ ਛੋਟਾ ਬੱਚਾ ਅੱਗ ਵਿਚ ਸੜ ਜਾਵੇਗਾ, ਪਰ ਭਗਤ ਜੀ ਦੇ ਚੁੱਲ੍ਹੇ ਵਿਚ ਚਰਨ ਪੈਂਦਿਆਂ ਹੀ ਅੱਗ ਠੰਡੀ ਹੋ ਗਈ। ਇਸ ਲਈ ਬਚਪਨ ਤੋਂ ਹੀ ਲੋਕਾਂ ਨੂੰ ਭਗਤ ਨਾਮਦੇਵ ਜੀ ਦੇ ਪੂਰਨ ਸੰਤ ਹੋਣ ਦਾ ਪਤਾ ਲੱਗ ਗਿਆ ਸੀ।

  • ਭਗਤ ਨਾਮਦੇਵ ਜੀ
  • bhagat namdev ji
  • birthplace
  • ਜਨਮ ਅਸਥਾਨ

ਚੰਗੇ ਵਿਚਾਰ ਅਪਣਾ ਕੇ ਕਰਮ ਕਰੋ

NEXT STORY

Stories You May Like

  • bhagat singh s birthplace
    ਸ਼ਹੀਦ ਭਗਤ ਸਿੰਘ ਦੇ ਜਨਮ ਅਸਥਾਨ 'ਤੇ ਬਣੇਗਾ ਸਮਾਰਕ ! ਪਾਕਿ ਸਰਕਾਰ ਦਾ ਵੱਡਾ ਫ਼ੈਸਲਾ
  • pm modi  shaheed bhagat singh
    PM ਮੋਦੀ ਨੇ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਭੇਟ ਕੀਤੀ ਸ਼ਰਧਾਂਜਲੀ
  • birth anniversary of bhai lalo ji celebrated by the shiromani committee
    ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਭਾਈ ਲਾਲੋ ਜੀ ਦਾ ਜਨਮ ਦਿਹਾੜਾ
  • birth anniversary
    ਜਨਮ ਦਿਹਾੜੇ 'ਤੇ ਵਿਸ਼ੇਸ਼ : ਸੇਵਾ ਅਤੇ ਸਿਮਰਨ ਦੇ ਪੁੰਜ ਮਹੰਤ ਮਨਜੀਤ ਸਿੰਘ ਜੀ
  • minor girl raped on the pretext of removing   blame   from birth chart
    ਜਨਮ ਕੁੰਡਲੀ ਤੋਂ ‘ਦੋਸ਼’ ਹਟਾਉਣ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ
  • kashmir  old buddhist site  jhelum river
    ਕਸ਼ਮੀਰ 'ਚ 2000 ਸਾਲ ਪੁਰਾਣੇ ਬੋਧ ਅਸਥਾਨ ਨੂੰ ਜੇਹਲਮ ਨਦੀ ਤੋਂ ਖ਼ਤਰਾ ! ਜਾਰੀ ਹੋਈ ਚਿਤਾਵਨੀ
  • bhagat singh
    ਭਗਤ ਸਿੰਘ ਦੇ ਸਵਾਲਾਂ ਲਈ ਕੀ ਅਸੀਂ ਤਿਆਰ ਹਾਂ ?
  • zen g  right to vote  prime minister  jairam ramesh
    ਇਕ PM ਨੇ 'ਜ਼ੈੱਨ-ਜੀ' ਨੂੰ ਵੋਟ ਦਾ ਅਧਿਕਾਰ ਦਿੱਤਾ, ਦੂਜੇ ਨੇ ਖੋਹਣ ਦੀ ਕੋਸ਼ਿਸ਼ ਕੀਤੀ : ਜੈਰਾਮ ਰਮੇਸ਼
  • punjab long power cut in punjab on friday electricity will remain shut
    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬੰਦ...
  • patwari and employee arrested during raid in tehsil complex in jalandhar
    ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ!...
  • police raid bookie monu  s house  14 people arrested
    ਸੱਟੇਬਾਜ਼ ਮੋਨੂੰ ਦੇ ਘਰ ਪੁਲਸ ਦੀ ਰੇਡ, 14 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ
  • two accused arrested who wrote khalistani slogans
    ਖਾਲਿਸਤਾਨੀ ਨਾਅਰੇ ਲਿਖਣ ਤੇ ਹੁਸ਼ਿਆਰਪੁਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ...
  • warning issued for heavy rain and strong storms in punjab for two days
    ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਚਿਤਾਵਨੀ, 7 ਜ਼ਿਲ੍ਹਿਆਂ 'ਚ ਯੈਲੋ...
  • student attacked in jalandhar  family creates a ruckus outside the school
    ਜਲੰਧਰ 'ਚ ਵਿਦਿਆਰਥੀ 'ਤੇ ਹਮਲਾ, ਪਰਿਵਾਰ ਵਾਲਿਆਂ ਨੇ ਸਕੂਲ ਬਾਹਰ ਕੀਤਾ ਹੰਗਾਮਾ
  • cyclist killed after being hit by a truck
    ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ, ਚਾਲਕ ਫਰਾਰ
  • astrologer k p singh awarded
    ਪ੍ਰਸਿੱਧ ਜੋਤਿਸ਼ੀ ਕੇ.ਪੀ. ਸਿੰਘ ਨੂੰ 'ਲੰਡਨ ਬੁੱਕ ਆਫ਼ ਰਿਕਾਰਡਜ਼’ਦਾ ਸਰਟੀਫਿਕੇਟ...
Trending
Ek Nazar
assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

kabir singh shergill

ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ

pakistani man  in us

ਅਮਰੀਕਾ 'ਚ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • horoscope astrology
      ਅਗਲੇ 17 ਦਿਨ ਮੌਜਾਂ ਹੀ ਮੌਜਾਂ! ਇਨ੍ਹਾਂ 9 ਰਾਸ਼ੀਆਂ ਵਾਲਿਆਂ ਦੀ ਚਮਕ ਜਾਵੇਗੀ ਕਿਸਮਤ
    • making these mistakes after sunset will leave you penniless
      ਸੂਰਜ ਡੁੱਬਣ ਤੋਂ ਬਾਅਦ ਕੀਤੀਆਂ ਇਹ ਗਲਤੀਆਂ ਕਰਨਗੀਆਂ ਤੁਹਾਨੂੰ 'ਕੰਗਾਲ' !
    • today these 4 zodiac signs will strike it rich
      ਅੱਜ ਇਨ੍ਹਾਂ 4 ਰਾਸ਼ੀਆਂ ਦੀ ਹੋਵੇਗੀ ਚਾਂਦੀ ! ਕਰੀਅਰ ਤੇ ਕਾਰੋਬਾਰ 'ਚ ਹੋਵੇਗਾ ਵੱਡਾ...
    • horoscope astrology
      ਇਨ੍ਹਾਂ 3 ਰਾਸ਼ੀਆਂ ਵਾਲਿਆਂ ਹੋ ਜਾਣਗੇ ਮਾਲੋਮਾਲ! ਵਰ੍ਹੇਗਾ ਨੋਟਾਂ ਦਾ ਮੀਂਹ
    • keeping these things in your home will make you wealthy
      ਘਰ 'ਚ ਰੱਖੀਆਂ ਇਹ ਚੀਜ਼ਾਂ ਕਰਨਗੀਆਂ ਤੁਹਾਨੂੰ ਮਾਲਾਮਾਲ ! ਕਰੀਅਰ ਤੇ ਆਰਥਿਕ ਹਾਲਾਤ...
    • troubles will increase for these 5 zodiac signs on october 9
      9 ਅਕਤੂਬਰ ਨੂੰ ਵਧਣਗੀਆਂ ਇਨ੍ਹਾਂ 5 ਰਾਸ਼ੀਆਂ ਦੀਆਂ ਮੁਸੀਬਤਾਂ ! 'ਸ਼ਡਾਸ਼ਟਕ ਯੋਗ'...
    • the business and professional prospects for capricorn natives
      ਮਕਰ ਰਾਸ਼ੀ ਵਾਲਿਆਂ ਦੀ ਵਪਾਰ ਤੇ ਕੰਮਕਾਜ ਦੀ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ...
    • horoscope astrology
      ਨੋਟਾਂ 'ਚ ਖੇਡਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ! 17 ਅਕਤੂਬਰ ਤੋਂ ਬਦਲ ਜਾਵੇਗੀ...
    • a golden time is beginning for these 5 zodiac signs
      ਇਨ੍ਹਾਂ 5 ਰਾਸ਼ੀਆਂ ਦਾ ਸ਼ੁਰੂ ਹੋ ਰਿਹਾ 'Golden Time' ! 122 ਦਿਨ ਨੋਟਾਂ 'ਚ...
    • pitru paksha shradh  donation house money
      ਪਿੱਤਰ ਪੱਖ ਸਰਾਧਾਂ ’ਚ ਦਾਨ ਕਰੋ ਇਹ ਚੀਜ਼ਾਂ, ਸੁੱਖ-ਸ਼ਾਂਤੀ ਦੇ ਨਾਲ ਘਰ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +