ਬਟਾਲਾ-ਬਟਾਲਾ ’ਚ ਨਗਰ ਕੌਂਸਲ ਚੋਣਾਂ ਦਿਲਚਸਪ ਮੋੜ ’ਤੇ ਹਨ। ਇਕ ਪਾਸੇ ਜਿੱਥੇ ਭਾਜਪਾ-ਅਕਾਲੀ ਵੱਖ-ਵੱਖ ਚੋਣਾਂ ਲੜ ਰਹੇ ਹਨ, ਉ¤ਥੇ ਹੀ ਕਾਂਗਰਸ ’ਚ ਗੁੱਟਬਾਜ਼ੀ ਕਾਰਨ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਗੁੱਟ ਪਾਰਟੀ ਦੇ ਚੋਣ ਚਿੰਨ੍ਹ ’ਤੇ ਅਤੇ ਅਸ਼ਵਨੀ ਸੇਖੜੀ ਗਰੁੱਪ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜ੍ਹ ਰਿਹਾ ਹੈ।
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਟਕਸਾਲੀ ਪੰਜਾਬੀ ਕਾਂਗਰਸੀ ਪੰਜੇ ਦਾ ਬਟਨ ਨਹੀਂ ਦਬਾਉਣਗੇ। ਬਟਾਲਾ ਦੇ ਵਾਰਡ ਨੰਬਰ-23 ਦੇ ਬੂਥ-66 ’ਤੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਭਾਜਪਾ ਅਤੇ ਕਾਂਗਰਸ ਤੋਂ ਆਜ਼ਾਦ ਉਮੀਦਵਾਰ ਆਪਸ ’ਚ ਉਲਝ ਗਏ ਅਤੇ ਗਾਲ੍ਹਾਂ ਕੱਢਣ ਦੇ ਨਾਲ-ਨਾਲ ਹੱਥੋਪਾਈ ਕਰਨ ਲੱਗ ਪਏ। ਵਾਰਡ ਨੰਬਰ-23 ’ਤੇ ਪੁਲਸ ਪੁੱਛਗਿੱਛ ਕਰ ਰਹੀ ਹੈ।
ਕਾਂਗਰਸ ’ਚ ਧੜੇਬੰਦੀ ਕਾਰਨ ਆਜ਼ਾਦ ਚੋਣਾਂ ਲੜ ਰਹੀ ਅਰੁਣਾ ਸ਼ਰਮਾ ਅਤੇ ਉਸ ਦੀ ਬੇਟੀ ਬੂਥ ’ਤੇ ਬੈਠੀ ਹੈ, ਜਿਨ੍ਹਾਂ ਦਾ ਝਗੜਾ ਭਾਜਪਾ ਦੇ ਵਰਕਰਾਂ ਨਾਲ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਕਾਂਗਰਸ ਨੂੰ ਦਿਲ ਖੋਲ੍ਹ ਕੇ ਵੋਟਾਂ ਪਾ ਰਹੇ ਹਨ, ਜੋ ਭਾਜਪਾ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਜਦੋਂ ਉਨ੍ਹਾਂ ਦੇ ਬੇਟੇ ਨੂੰ ਇਕੱਲਾ ਦੇਖ ਕੇ ਉਸ ਨੂੰ ਮਾਰਨ ਲਈ ਹਮਲਾ ਕੀਤਾ ਗਿਆ ਪਰ ਉਹ ਕਿਸੇ ਤੋਂ ਨਹੀਂ ਡਰੇ। ਭਾਜਪਾ ਦੀ ਉਮੀਦਵਾਰ ਸੁਮਨ ਹਾਂਡਾ ਦੇ ਪਤੀ ਅੰਸ਼ੂ ਹਾਂਡਾ ਦਾ ਦੋਸ਼ ਹੈ ਕਿ ਕਾਂਗਰਸ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ, ਉਹ ਬੂਥ ’ਤੇ ਜਾਣ-ਬੁੱਝ ਕੇ ਝਗੜਾ ਕਰ ਰਹੇ ਹਨ ਤਾਂ ਜੋ ਇਸ ਬੂਥ ’ਤੇ ਚੋਣਾਂ ਨਾ ਹੋ ਸਕਣ।
ਖਰਾਬ ਮੌਸਮ ਦੇ ਬਾਵਜੂਦ ਵੋਟਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ
NEXT STORY