ਮਹਿਲਾਵਾਂ ਨੂੰ ਆਪਣੀ ਚਮੜੀ ਨੂੰ ਚਮਕਦਾਰ ਬਣਾਉਣ ਦੀ ਚਿੰਤਾ ਹਰ ਵੇਲੇ ਸਤਾਉਂਦੀ ਰਹਿੰਦੀ ਹੈ। ਅਜਿਹੇ 'ਚ ਜੇਕਰ ਚਮੜੀ ਆਇਲੀ ਹੋਵੇ ਤਾਂ ਉਸ ਦੇ ਰੱਖ-ਰਖਾਅ ਦੀ ਚਿੰਤਾ ਹੋਰ ਵੀ ਵੱਧ ਜਾਂਦੀ ਹੈ। ਜੇਕਰ ਚਮੜੀ ਆਇਲੀ ਹੋਵੇ ਤਾਂ ਇਸ ਨੂੰ ਥੋੜ੍ਹੀ ਜਿਹੀ ਸਾਵਧਾਨੀ ਅਤੇ ਖਾਸ ਟ੍ਰੀਟਮੈਂਟ ਨਾਲ ਚਮਕਦਾਰ ਬਣਾਇਆ ਜਾ ਸਕਦਾ ਹੈ। ਚਮੜੀ ਨੂੰ ਚਮਕਦਾਰ ਬਣਾਉਣ ਤੇ ਮੁਹਾਸਿਆਂ ਨੂੰ ਦੂਰ ਕਰਨ ਲਈ ਆਪਣੇ ਖਾਣ-ਪੀਣ 'ਚ ਬਦਲਾਅ ਜ਼ਰੂਰੀ ਹੈ। ਮੁਹਾਸਿਆਂ ਨੂੰ ਦੂਰ ਕਰਨ ਲਈ ਸੰਤੁਲਿਤ ਆਹਾਰ ਸ਼ੁਰੂ ਕਰ ਦੇਵੋ। ਘੱਟ ਤੋਂ ਘੱਟ ਮਸਾਲਿਆਂ ਦੀ ਵਰਤੋਂ ਕਰੋ ਅਤੇ ਪਾਣੀ ਖੂਬ ਪੀਓ। ਚਿਹਰੇ ਨੂੰ ਘੱਟ ਤੋਂ ਘੱਟ ਦਿਨ ਵਿਚ ਚਾਰ ਵਾਰ
ਜ਼ਰੂਰ ਧੋਵੋ।
►ਨਿੰਬੂ ਦਾ ਰਸ:- ਆਇਲੀ ਚਮੜੀ ਤੋਂ ਛੁਟਕਾਰਾ ਪਾਉਣ ਲਈ ਇਕ ਕੱਪ ਨਿੰਬੂ ਦਾ ਰਸ, ਇਕ ਚਮਚ ਜੌਂ ਦਾ ਪਾਊਡਰ, ਅੱਧਾ ਚਮਚ ਦੁੱਧ ਅਤੇ ਓਨਾ ਹੀ ਹਲਕਾ ਗਰਮ ਪਾਣੀ ਲਵੋ। ਇਸ ਸਾਰੇ ਮਿਸ਼ਰਣ ਨੂੰ ਘੋਲ ਲਵੋ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਦਸ ਮਿੰਟ ਰੱਖਣ ਤੋਂ ਬਾਅਦ ਗੁਣਗਨੇ ਪਾਣੀ ਨਾਲ ਚਿਹਰਾ ਧੋਵੋ।
ਮੁਹਾਸਿਆਂ ਨੂੰ ਦੂਰ ਕਰਨ ਲਈ 5-6 ਚਮਚ ਨਿੰਬੂ ਦਾ ਰਸ ਲਵੋ। ਉਸ ਵਿਚ ਇਕ ਚਮਚਾ ਸੇਬ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨੂੰ ਚਿਹਰੇ 'ਤੇ 15-20 ਮਿੰਟ ਤਕ ਲਗਾ ਕੇ ਰੱਖੋ ਅਤੇ ਬਾਅਦ 'ਚ ਚਿਹਰਾ ਠੰਡੇ ਪਾਣੀ ਨਾਲ ਧੋ ਲਵੋ। ਇਹ ਵਿਧੀ ਆਇਲੀ ਚਮੜੀ ਤੋਂ ਛੁਟਕਾਰਾ ਪਾਉਣ ਲਈ ਵੀ ਲਾਭਦਾਇਕ ਹੈ।
ਆਇਲੀ ਚਮੜੀ ਨੂੰ ਚਮਕਦਾਰ ਬਣਾਉਣ ਲਈ ਇਕ ਚਮਚ ਅੰਡੇ ਦਾ ਸਫੈਦ ਭਾਗ ਅਤੇ ਇਕ ਚਮਚ ਸ਼ਹਿਦ ਨੂੰ ਮਿਲਾ ਕੇ ਪੇਸਟ ਬਣਾ ਲਵੋ। ਇਸ ਨੂੰ 10-15 ਮਿੰਟ ਚਿਹਰੇ 'ਤੇ ਲਗਾਓ ਅਤੇ ਆਇਲੀ ਚਮੜੀ ਨੂੰ ਚਮਕਦਾਰ ਬਣਾਓ।
►ਨੀਂਦ ਨਾਲ ਖੂਬਸੂਰਤੀ:- ਜੇਕਰ ਤੁਸੀਂ ਖੂਬਸੂਰਤ ਦਿਖਣਾ ਚਾਹੁੰਦੇ ਹੋ ਤਾਂ ਭਰਪੂਰ ਨੀਂਦ ਲਵੋ। 24 ਘੰਟਿਆਂ 'ਚੋਂ 8 ਘੰਟਿਆਂ ਦੀ ਨੀਂਦ ਜ਼ਰੂਰੀ ਹੈ। ਨੀਂਦ ਪੂਰੀ ਕਰਨ ਨਾਲ ਚਮੜੀ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਨਾਲ ਹੀ ਨੀਂਦ ਸਿਹਤ ਲਈ ਵੀ ਲਾਭਦਾਇਕ ਹੈ।
►ਖੂਬ ਪਾਣੀ ਪੀਓ:- ਚਾਹੇ ਗਰਮੀ ਹੋਵੇ ਜਾਂ ਸਰਦੀ ਜ਼ਿਆਦਾ ਪਾਣੀ ਪੀਣਾ ਸਿਹਤ ਲਈ ਲਾਭਦਾਇਕ ਹੈ। ਸਰਦੀਆਂ ਦੇ ਮੌਸਮ 'ਚ ਪਿਆਸ ਘੱਟ ਲਗਦੀ ਹੈ, ਫਿਰ ਵੀ ਜ਼ਿਆਦਾ ਪਾਣੀ ਪੀਣ ਦੀ ਕੋਸ਼ਿਸ਼ ਕਰੋ। ਪਾਣੀ ਸਰੀਰ 'ਚ ਤਰਲ ਪਦਾਰਥ ਦੇ ਨਾਲ ਸੰਤੁਲਨ ਬਣਾਈ ਰੱਖਣ 'ਚ ਮਦਦ ਕਰਦਾ ਹੈ। ਨਾਲ ਹੀ ਮਾਸਪੇਸ਼ੀਆਂ ਅਤੇ ਗੁਰਦਿਆਂ ਲਈ ਵੀ ਲਾਭਦਾਇਕ ਹੈ। ਸਰੀਰ 'ਚ ਪਾਣੀ ਦੀ ਮਾਤਰਾ ਪੂਰੀ ਹੋਣ ਨਾਲ ਚਮੜੀ ਵੀ ਮੁਲਾਇਮ ਰਹਿੰਦੀ ਹੈ।
ਮੁਹਾਸਿਆਂ ਤੋਂ ਛੁੱਟਕਾਰਾ ਦਿਵਾਉਣਗੇ ਇਹ ਘਰੇਲੂ ਨੁਸਖੇ (ਦੇਖੋ ਤਸਵੀਰਾਂ)
NEXT STORY