ਜਲੰਧਰ : ਅੱਜ ਹੋਈਆਂ 122 ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਚੋਣਾਂ 5 ਵਜੇ ਤਕ ਮੁਕੰਮਲ ਹੋ ਗਈਆਂ ਹਨ ਜਿਨ੍ਹਾਂ ਦੇ ਚੋਣ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੇ ਨਗਰ ਪੰਚਾਇਤ ਨਥਾਣਾ ’ਚ ਤਿੰਨ ਵਾਰਡਾਂ ’ਚ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ।
► ਗੁਰਦਾਸਪੁਰ ਵਾਰਡ ਨੰਬਰ 3, 8, 22 ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ
► ਬਟਾਲਾ: ਵਾਰਡ ਨੰਬਰ 23 ਤੋਂ ਭਾਜਪਾ, ਵਾਰਡ ਨੰਬਰ 12 ਤੋਂ ਅਕਾਲੀ ਦਲ ਜੇਤੂ
► ਫਰੀਦਕੋਟ: ਵਾਰਡ ਨੰਬਰ 19 ਤੋਂ ਭਾਜਪਾ
► ਬਠਿੰਡਾ: ਨਥਾਣਾ 'ਚ 3 ਵਾਰਡਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ
► ਰੋਪੜ : ਵਾਰਡ ਨੰਬਰ 16 ਤੋਂ ਭਾਜਪਾ ਦੇ ਪ੍ਰਵੀਨ ਚੱਕਵਾਲ ਜੇਤੂ
► ਸਮਾਣਾ 8 ਨੰਬਰ ਅਕਾਲੀ ਤੇ 9 'ਚ ਕਾਂਗਰਸ
► ਰਾਜਪੁਰਾ ਨਗਰ 'ਚੋਂ 24 ਨੰਬਰ ਵਾਰਡ ਤੋਂ ਭਾਜਪਾ ਜੇਤੂ
► ਤਰਨਤਾਰਨ 'ਚ ਵਾਰਡ ਨੰਬਰ 14 ਤੋਂ ਅਨਿਲ ਜੋਸ਼ੀ ਦੇ ਭਰਾ ਰਾਜਾ ਜੋਸ਼ੀ ਜੇਤੂ
► ਨੰਗਲ ਤੋਂ ਵਾਰਡ ਨੰਬਰ 11, 6, 8, 7 14 ਭਾਜਪਾ ਜੇਤੂ
► ਨੰਗਲ ਤੋਂ ਵਾਰਡ ਨੰਬਰ 12 ਤੋਂ ਭਾਜਪਾ ਜੇਤੂ
► ਅੰਮ੍ਰਿਤਸਰ 'ਚ ਜੰਡਿਆਲਾ ਗੁਰੂ 'ਚ ਸ਼੍ਰੋਮਣੀ ਅਕਾਲੀ ਦਲ ਕਬਜਾ
► ਸਮਾਣਾ ਤੋਂ ਵਾਰਡ ਨੰਬਰ 17, 19, 21 ਆਜ਼ਾਦ ਉਮੀਦਵਾਰ ਜੇਤੂ
► ਲੋਹੀਆ: ਸ਼੍ਰੋਮਣੀ ਅਕਾਲੀ ਦਲ ਕਬਜਾ
► ਮੋਗਾ: ਕੋਟ ਈਸੇ ਖਾਂ ਤੋਂ ਅਕਾਲੀ-ਬੀਜੇਪੀ ਗਠਜੋੜ ਜੇਤੂ
ਤਰਨਤਾਰਨ : ਵਾਰਡ ਨੰਬਰ 14 ਤੋਂ ਅਨਿਲ ਜੋਸ਼ੀ ਦੇ ਭਰਾ ਜੇਤੂ
NEXT STORY