ਤਰਨਤਾਰਨ- ਤਰਨਤਾਰਨ ਦੇ ਕਸਬਾ ਭਿੱਖੀਵਿੰਡ ਵਿਖੇ ਜਾਅਲੀ ਵੋਟਾਂ ਪਾਏ ਜਾਣ ਦੀ ਖਬਰ ਮਿਲੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਵੋਟ ਪਾਉਣ ਆਏ ਤਾਂ ਉਨ੍ਹਾਂ ਦੀ ਵੋਟ ਕੋਈ ਹੋਰ ਪਾ ਗਿਆ ਸੀ। ਇਕ ਔਰਤ ਦਾ ਤਾਂ ਕਹਿਣਾ ਸੀ ਕਿ ਉਹ ਆਪਣੀ ਵੋਟ ਪਈ ਵੇਖ ਕੇ ਬਜ਼ਾਰ ਨੂੰ ਚਲੀ ਗਈ।
ਇਥੋਂ ਤੱਕ ਕਿ ਭਿੱਖੀਵਿੰਡ ਵਿਖੇ ਲੋਕਾਂ ਨੇ ਜਾਅਲੀ ਵੋਟਾਂ ਪਾਏ ਜਾਣ ਦੇ ਇਲਜ਼ਾਮ ਲਗਾਏ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਬਿਨਾਂ ਸ਼ਨਾਖਤੀ ਕਾਰਡ ਦੇ ਹੀ ਵੋਟਾਂ ਪਾਈਆਂ ਜਾ ਰਹੀਆਂ ਹਨ। ਇਲਾਕਾ ਵਾਸੀਆਂ ਨੇ ਚੋਣਾਂ ਮੁੜ ਤੋਂ ਕਰਵਾਉਣ ਦੀ ਮੰਗ ਵੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਖੇ ਕਈ ਸ਼ਹਿਰਾਂ 'ਚ ਨਗਰ ਕੌਂਸਲ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਦੌਰਾਨ ਚੋਣ ਕਮਿਸ਼ਨਰ ਵਲੋਂ ਚੋਣਾਂ ਸਬੰਧੀ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੇ ਵਾਅਦੇ ਵੀ ਕੀਤੇ ਗਏ ਸਨ।
ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ : ਜਾਣੋ ਜਲੰਧਰ 'ਚ ਕੋਣ ਰਿਹਾ ਜੇਤੂ!
NEXT STORY